
ਪੂਰੀ ਦੁਨੀਆਂ ਦੀਆਂ ਨਜ਼ਰਾਂ ਹੁਣ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ।’ਸਿੱਖ’ ਜਿਸ ਦਾ ਅਕਸ ਸਮੇਂ ਦੀਆਂ ਸਰਕਾਰਾਂ ਦੇ ਨਜ਼ਰੀਏ ਨਾਲ ਖਾੜਕੂ,ਅੱਤਵਾਦੀ ਆਦਿ ਸ਼ਬਦਾਂ ਨਾਲ ਲੋਕਾਂ ਦੇ ਮਨਾਂ ਵਿੱਚ ਵਸਾਇਆ ਹੋਇਆ ਸੀ।ਅਜ ਅੰਦੋਲਨ ਦੀ ਆੜ ਵਿੱਚ ਆਪਸੀ ਭਾਈਚਾਰਕ ਸਾਂਝ,ਇਕਜੁੱਟਤਾ,ਖੁਲਦਿਲੀ,ਜੋਸ਼ ਤੇ ਦੂਜਿਆਂ ਤੋਂ ਆਪਾ ਵਾਰਨ ਵਾਲੇ ਪੂਰੀ ਦੁਨੀਆਂ ਦੇ ਸਾਹਮਣੇ ਹਨ।ਅਜ ਸਿੱਖਾਂ ਦਾ ਕਿਰਦਾਰ,ਜਜਬਾਤਾ,ਜੋਸ਼ ਵੇਖ ਕੇ ਹਰ ਜਾਤ, ਵਰਗ ਦੇ ਲੋਕ ਉਨ੍ਹਾਂ ਦੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ।ਕਿਸਾਨ ਅੰਦੋਲਨ ਨੇ ਹੁਣ ਸੰਗਤ ਦਾ ਰੁਖ ਧਾਰਨ ਕਰ ਲਿਆ ਹੈ। ਕਾਜੂ,ਬਦਾਮ,ਦੇਸੀ ਘਿਓ ਦੇ ਬਣੇ ਪਕਵਾਨ ਤੇ ਹੋਰ ਅਨੇਕ ਖਾਣ ਵਾਲੇ ਪਦਾਰਥਾਂ ਦੇ ਅੰਬਾਰ ਲਗ ਗਏ ਹਨ।ਪੰਜਾਬੀਆਂ ਨੂੰ ਨਸ਼ੇੜੀ ਤੇ ਅੱਤਵਾਦੀ ਕਹਿਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਅਲੋਪ ਹੋ ਰਿਹਾ ਵਿਰਸਾ ਇੱਕ ਮਿਸ਼ਨ ਇੱਕ ਏਜੰਡਾ ਚਡ਼੍ਹਦੀ ਕਲਾ ਸਾਡੇ ਗੁਰੂਆਂ ਦੀ ਥਾਪੜੇ ਸਦਕਾ ਅੰਦੋਲਨ ਜ਼ਰੀਏ ਮੁੜ ਤੋਂ ਸੁਰਜੀਤ ਹੋ ਗਿਆ ਹੈ ।ਹੱਕ ਸੱਚ ਦੀ ਅਵਾਜ਼ ਲਈ ਡਟਣ ਵਾਲੀ ਕੌਮ ਦੀ ਇਕਜੁਟਤਾ ਬਹਾਦਰੀ ਤੇ ਦਰਿਆਈ ਦਿਲੀ ਨੇ ਪੰਜਾਬੀਆਂ ਦੇ ਅਸਲੀ ਚਿਹਰੇ ਦੀ ਤਸਵੀਰ ਦੁਨੀਆ ਅੱਗੇ ਸੋਸ਼ਲ ਮੀਡੀਆ ਜ਼ਰੀਏ ਰੱਖੀ ਜਾ ਰਹੀ ਹੈ। ਪ੍ਰਿੰਟ ਮੀਡੀਆ ਤੇ ਬਿਜਲਈ ਮੀਡੀਆ ਨੂੰ ਪਛਾੜ ਕੇ ਸੋਸ਼ਲ ਮੀਡੀਆ ਨੇ ਸੰਘਰਸ਼ ਦੀ ਪਲ ਪਲ ਦੀ ਕਵਰੇਜ ਕਰਕੇ ਲੋਕਾਂ ਸਾਹਮਣੇ ਰੱਖ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।ਵਿਕਾਊ ਮੀਡੀਆ ਅਜੇ ਵੀ ਸਿੱਖਾਂ ਨੂੰ ਖਾੜਕੂ ਅਤਿਵਾਦੀ ਵਰਗੀ ਭੈੜੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਚੁਟਕਲਿਆਂ ਵਿੱਚ ਸਿੱਖਾਂ ਦੇ ਬਾਰਾਂ ਵਜਾਉਣ ਵਾਲੇ ਵੀ ਅੱਜ ਸੋਚਣ ਲਈ ਮਜਬੂਰ ਹੋ ਗਏ ਹਨ ।ਗੁਰੂਆਂ, ਪੀਰਾਂ ,ਯੋਧਿਆਂ ਦੀ ਧਰਤੀ ਦੇ ਜਾਏ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਘਰੋਂ ਬੇਘਰ ਹੋ ਕੇ