ਕਿਸਾਨ ਆਗੂੁ ਰਾਕੇਸ਼ ਟਿਕੈਤ ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਨੇ ਮਜ਼ਾਕ

ਨਵੀਂ ਦਿੱਲੀ – ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਐਨਸੀਆਰ ਦੇ ਚਾਰੇ ਬਾਰਡਰਾਂ (ਟਿਕਰੀ, ਸਿੰਘੂ, ਸ਼ਾਹਜਹਾਂਪੁਰ ਅਤੇ ਗਾਜੀਪੁਰ) ’ਤੇ ਯੂਪੀ, ਹਰਿਆਣਾ ਅਤੇ ਪੰਜਾਬ ਸਣੇ ਕਈ ਸੂਬਿਆਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਯੂਪੀ ਗੇਟ ’ਤੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਹੈ, ਜਿਸ ਦਾ ਇੰਟਰਨੈਟ ਮੀਡੀਆ ’ਤੇ ਕਾਫੀ ਮਜ਼ਾਕ ਉਡ ਰਿਹਾ ਹੈ। ਇਸ ਵੀਡੀਓ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਸੁਤੰਤਰਤਾ ਦਿਵਸ ਨੂੰ ਗਣਤੰਤਰ ਦਿਵਸ ਕਹਿ ਰਹੇ ਹਨ। ਫਿਰ ਕੀ ਸੀ ਲੋਕ ਵੀਡੀਓ ਸ਼ੇਅਰ ਕਰ ਰਾਕੇਸ਼ ਟਿਕੈਤ ਦੀ ਕਾਫੀ ਖਿਚਾਈ ਕਰ ਰਹੇ ਹਨ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ