ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਚੀਮਾ

ਮਾਨਸਾ – ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ , ਹਲਕਾ ਵਿਧਾਇਕ ਬੁਢਲਾਡਾ ਪ੍ਰਿੰ: ਬੁਧ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਰਕਾਰੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਅਸ਼ਵਨੀ ਸ਼ਰਮਾ, ਸੁਨੀਲ ਕੁਮਾਰ ਜਾਖੜ, ਰਵੀਪ੍ਰੀਤ ਸਿੰਘ ਤਲਵੰਡੀ ਸਾਬੋ ਸਮੇਤ ਕਈ ਭਾਜਪਾ ਆਗੂਆਂ ਨੇ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਸਮੇਤ ਹੋਰਨਾਂ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ ।
ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਦੱਸਿਆ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਸੰਬੰਧੀ ਪੰਜਾਬ ਸਰਕਾਰ ਦੀ ਸੁਰੱਖਿਆ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਵੇ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਹੀ ਦੁੱਖਦਾਈ ਘਟਨਾ ਹੈ ।
ਸਿੱਧੂ ਮੂਸੇਵਾਲਾ ਪੰਜਾਬੀ ਬੋਲੀ ਦਾ ਵੱਡਾ ਹਸਤਾਖ਼ਰ ਸੀ । ਉਸਨੇ ਆਮ ਕਿਸਾਨ ਪਰਿਵਾਰ ਚੋ ਉੱਠ ਕੇ ਦੇਸ਼ ਦੁਨੀਆਂ ਵਿੱਚ ਚੰਗੀ ਪਛਾਣ ਬਣਾਈ ਸੀ। ਉਹ ਚੰਗਾ ਲੇਖਕ, ਗਾਇਕ, ਅਦਾਕਾਰ ਸੀ। ਜਿਸ ਤੋਂ ਸਾਡੇ ਪੰਜਾਬ ਨੂੰ ਹੋਰ ਵੱਡੀਆਂ ਆਸਾਂ ਸਨ। ਇਹ ਬੇਹੱਦ ਦਰਦਨਾਕ ਘਟਨਾ ਹੈ।ਪੰਜਾਬ ਸਰਕਾਰ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਦਾ ਹੈ । ਅਜਿਹੇ ਸਮੇਂ ਹਲਕੀ ਰਾਜਨੀਤੀ ਕਰਨਾ ਠੀਕ ਨਹੀਂ ਹੈ। ਅੱਜ ਚੀਮਾ ਨੇ ਕਿਹਾ ਕਿ ਜੋ ਗੈਂਗਸਟਰਵਾਦ

ਵਰਗੇ ਹਲਾਤ ਬਣੇ ਹੋਏ ਹਨ । ਇਨ੍ਹਾਂ ਲਈ ਉਹ ਲੋਕ ਜੁੰਮੇਵਾਰ ਹਨ । ਜਿੰਨਾ ਨੇ ਹੁਣ ਤੱਕ ਦੇਸ਼ ਤੇ ਸੂਬੇ ਦੀ ਸੱਤਾ ਤੇ ਰਾਜ ਕੀਤਾ ਹੈ। ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਜੁੰਮੇਵਾਰੀ ਨਿਭਾਅ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਅਸੀਂ ਹਰ ਸੰਭਵ ਯਤਨਸ਼ੀਲ ਹਾਂ। ਪਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਹਰ ਬਸਰ ਨੂੰ ਦੁੱਖ ਹੈ। ਅਸੀਂ ਵੀ ਪੰਜਾਬ ਦੇ ਵਸਨੀਕ ਹਾਂ ਉਹ ਸਾਡਾ ਪਿਆਰਾ ਵੀਰ ਸੀ। ਅਸੀਂ ਉਸ ਦੀ ਮੌਤ ਨਾਲ ਧੁਰ ਅੰਦਰ ਤੱਕ ਪੀੜਿਤ ਹਾਂ। ਉਨ੍ਹਾਂ ਸਿੱਧੂ ਦੇ ਪਿਤਾ ਜੀ ਨੂੰ ਦਿਲਾਸਾ ਦਿੰਦਿਆਂ ਹਰ ਸੰਭਵ ਮੱਦਦ ਦਾ ਵਿਸਵਾਸ ਦਿਵਾਇਆ। ਪਰਿਵਾਰ ਨੂੰ ਇਨਸਾਫ਼ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਅਸੀਂ ਪਰਿਵਾਰ ਨਾਲ ਖੜੇ ਹਾਂ ।

Related posts

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਮੁੜ ਰਿਮਾਂਡ ‘ਤੇ

ਏਆਈ ਯੁੱਗ ‘ਚ ਨਿਰਭਰ ਕਰਦਾ ਕਿ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਜਾਂ ਨਾਕਾਰਤਮਕ – ਡਾ. ਆਤਮ ਸਿੰਘ ਰੰਧਾਵਾ

ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਏਅਰਪੋਰਟ ਪੁੱਜਣ ‘ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ