ਕੇਜਰੀਵਾਲ ਦਾ ਲੱਕੀ ਮਫਲਰ ਤੇ ਸਵੈਟਰ

ਅੱਜ ਤੀਜੀ ਵਾਰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ ਹੈ। ਛੇ ਵਿਧਾਇਕਾਂ ਨੇ ਉਨ੍ਹਾਂ ਨਾਲ ਮੰਤਰੀ ਵਜੋਂ ਸਹੁੰ ਚੁੱਕੀ ਜਿਹਨਾਂ ਦੇ ਵਿੱਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਸ਼ਾਮਿਲ ਸਨ। ਨਵੀਂ ਮੰਤਰੀ ਮੰਡਲ ਵਿਚ ਚਾਰ ਚਿਹਰੇ 2015 ਦੇ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਗੋਪਾਲ ਰਾਏ ਅਤੇ ਸਤੇਂਦਰ ਜੈਨ ਵੀ ਸਨ। ਹਾਲਾਂਕਿ, 2015 ਵਿੱਚ, ਅਸੀਮ ਅਹਿਮਦ, ਜਤਿੰਦਰ ਸਿੰਘ ਤੋਮਰ ਅਤੇ ਸੰਦੀਪ ਕੁਮਾਰ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ, ਬਾਅਦ ਵਿੱਚ ਇਮਰਾਨ ਹੁਸੈਨ, ਰਾਜਿੰਦਰ ਗੌਤਮ ਅਤੇ ਕੈਲਾਸ਼ ਗਹਿਲੋਤ ਵੀ ਨਾਲ ਲਏ ਗਏ ਸਨ।
ਅਰਵਿੰਦ ਕੇਜਰੀਵਾਲ ਸਹੁੰ ਚੁੱਕ ਸਮਾਰੋਹ ਦੇ ਵਿੱਚ ਸਧਾਰਨ ਅੰਦਾਜ਼ ਵਿਚ ਦਿਖਾਈ ਦਿੱਤੇ। ਮੱਥੇ ‘ਤੇ ਤਿਲਕ ਸੀ ਪਰ ਸਿਰ ਤੋਂ ਆਪ ਦੀ ਟੋਪੀ ਗਾਇਬ ਸੀ। ਕੇਜਰੀਵਾਲ ਨੇ ਚਿੱਟੇ ਰੰਗ ਦੀ ਕਮੀਜ਼ ਲਾਲ ਰੰਗ ਦਾ ਸਵੈਟਰ ਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ। ਅਰਵਿੰਦ ਕੇਜਰੀਵਾਲ ਆਪਣਾ ਲੱਕੀ ਮਫਲਰ ਪਾ ਕੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ। ਇਹੀ ਉਹੀ ਮਫਲਰ ਹੈ ਜੋ ਕੇਜਰੀਵਾਲ ਨੇ ਚੋਣਾਂ ਦੇ ਨਤੀਜਿਆਂ ਦੇ ਐਲਾਨ ਦੇ ਸਮੇਂ ਵੀ ਪਹਿਨਿਆ ਹੋਇਆ ਸੀ। ਇਕ ਹੋਰ ਵਿਸ਼ੇਸ਼ ਗੱਲ ਜੋ ਦੇਖਣ ਵਿਚ ਆਈ ਜੋ ਇਹ ਸੀ ਕਿ ਕੇਜਰੀਵਾਲ ਨੇ ਮੱਥੇ ‘ਤੇ ਲਾਲ ਰੰਗ ਦਾ ਟਿੱਕਾ ਲਗਾਇਆ ਹੋਇਆ ਸੀ ਪਰ ਆਪ ਟੋਪੀ ਸਿਰ ਤੋਂ ਗਾਇਬ ਸੀ।
2013 ਵਿਚ, ਜਦੋਂ ਕੇਜਰੀਵਾਲ ਨੇ ਪਹਿਲੀ ਵਾਰ 28 ਸੀਟਾਂ ਜਿੱਤ ਕੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਤਾਂ ਉਸ ਦੀ ਦਿੱਖ ਵੱਖਰੀ ਸੀ। ਸਾਲ 2015 ਵਿਚ ਆਪਣੇ ਦੂਜੇ ਸਹੁੰ ਚੁੱਕ ਸਮਾਰੋਹ ਵਿਚ ਕੇਜਰੀਵਾਲ ਨੇ ਨੀਲੇ ਰੰਗ ਦੀ ਕਮੀਜ਼ ਉੱਤੇ ਨੀਲੇ ਰੰਗ ਦਾ ਸਵੈਟਰ ਪਾਇਆ ਸੀ। ਉਦੋਂ ਵੀ ਕੇਜਰੀਵਾਲ ਦੇ ਸਿਰ ‘ਤੇ ਆਮ ਆਦਮੀ ਪਾਰਟੀ ਦੀ ਟੋਪੀ ਪਾਈ ਹੋਈ ਸੀ। ਪਰ ਅੱਜ ਦੀ ਦਿੱਖ ਵਿਚ ਫਰਕ ਇਹ ਸੀ ਕਿ ਕੇਜਰੀਵਾਲ ਦੇ ਮੱਥੇ ‘ਤੇ ਤਿਲਕ ਲੱਗਾ ਹੋਇਆ ਸੀ ਪਰ ਸਿਰ ਤੋਂ ਆਪ ਦੀ ਟੋਪੀ ਗਾਇਬ ਸੀ।

 

 

 

 

 

 

 

 

 

 

 

 

 

Related posts

ਈਰਾਨ ਵਿੱਚ 27 ਦਿਨਾਂ ਦੌਰਾਨ 1,500 ਤੋਂ ਵੱਧ ਮੌਤਾਂ, 3.2 ਮਿਲੀਅਨ ਲੋਕ ਉੱਜੜ ਗਏ

18 ਪੰਜਾਬੀ-ਹਿੰਦੀ ਟੀਚਰਾਂ ਦੇ ਪਹਿਲੇ ਬੈਚ ਨੇ ਖਾਸ ਭਾਸ਼ਾ ਅਧਿਆਪਨ ਕੋਰਸ ਪੂਰਾ ਕੀਤਾ

ਆਸਟ੍ਰੇਲੀਆ ਦੇ ਸਿਹਤ ਮੰਤਰੀ ‘ਨੈਸ਼ਨਲ ਡਾਇਬੀਟੀਜ਼ ਸਮਿੱਟ’ ਵਿੱਚ ਮੁੱਖ-ਭਾਸ਼ਣ ਦੇਣਗੇ !