ਕੈਦੀਆਂ ਵਲੋਂ ਜੇਲ੍ਹਾਂ ’ਚੋਂ ਉਡਾਰੀ ਮਾਰਨ ਵਾਲਿਆਂ ’ਚੋਂ ਪੰਜਾਬ ਮੋਹਰੀ

ਕੈਦੀਆਂ ਵਲੋਂ ਜੇਲ੍ਹਾਂ ਵਿਚੋਂ ਉਡਾਰੀ ਮਾਰਨ ਵਾਲਿਆਂ ਵਿਚੋਂ ਪੰਜਾਬ ਸੂਬਾ ਸਭ ਤੋਂ ਮੋਹਰੀ ਹੈ।

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਇੱਕ ਵਾਰ ਫੇਰ ਤੋਂ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਕੇਂਦਰੀ ਜੇਲ੍ਹ ਸੂਚਨਾ ਪੋਰਟਲ ਦੇ ਜੇਲ੍ਹ ’ਚ ਨਾ ਪਰਤਣ ਵਾਲੇ ਕੈਦੀਆਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਕੈਦੀਆਂ ਵਲੋਂ ਜੇਲ੍ਹਾਂ ਵਿਚੋਂ ਉਡਾਰੀ ਮਾਰਨ ਵਾਲਿਆਂ ਵਿਚੋਂ ਪੰਜਾਬ ਸੂਬਾ ਸਭ ਤੋਂ ਮੋਹਰੀ ਹੈ। ਅੰਕੜਿਆਂ ਮੁਤਾਬਿਕ ਦੂਜੇ ਨੰਬਰ ਗੁਜਰਾਤ ਆਉਂਦਾ ਹੈ ਜਿੱਥੇ ਹੁਣ ਤੱਕ 87 ਕੈਦੀ ਜੇਲ੍ਹ ’ਚ ਵਾਪਸ ਨਹੀਂ ਪਰਤੇ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਤੀਜੇ ਨੰਬਰ ’ਤੇ ਆਉਂਦਾ ਹੈ ਜਿੱਥੇ ਹੁਣ ਤੱਕ 85 ਕੈਦੀ ਜੇਲ੍ਹਾਂ ਵਿੱਚ ਵਾਪਸ ਨਹੀਂ ਪਰਤੇ ਹਨ। ਕੇਂਦਰੀ ਜੇਲ੍ਹ ਸੂਚਨਾ ਪੋਰਟਲ ਰਾਹੀਂ ਇਹ ਖੁਲਾਸਾ ਹੋਇਆ ਹੈ।

ਇਸ ਰਿਪੋਰਟ ਮੁਤਾਬਿਕ ਦੇਸ਼ ਭਰ ’ਚ ਪੈਰੋਲ ਲੈ ਕੇ ਫਰਾਰ ਹੋਣ ਵਾਲੇ ਕੈਦੀਆਂ ’ਚੋਂ ਪੰਜਾਬ ਸਭ ਤੋਂ ਅੱਗੇ ਹੈ। ਪੰਜਾਬ ਦੀਆਂ ਜੇਲ੍ਹਾਂ ਚੋਂ 152 ਕੈਦੀ ਪੈਰੋਲ ਲੈ ਕੇ ਗਏ ਹਨ ਪਰ ਵਾਪਸ ਜੇਲ੍ਹਾਂ ’ਚ ਨਹੀਂ ਪਰਤੇ ਹਨ। ਰਿਪੋਰਟ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਚੋਂ ਹੁਣ ਤੱਕ 187 ਕੈਦੀ ਫਰਾਰ ਹਨ। ਇਨ੍ਹਾਂ ’ਚ ਕਈ ਪੈਰੋਲ ਲੈ ਕੇ ਫਰਾਰ ਹੋਏ ਹਨ ਅਤੇ ਕਈ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਏ ਹਨ। ਰਿਪੋਰਟ ਮੁਤਾਬਿਕ ਹੁਣ ਤੱਕ 5 ਕੈਦੀ ਹਸਪਤਾਲ ਤੋਂ ਹੋਏ ਹਨ ਜੋ ਵਾਪਸ ਜੇਲ੍ਹ ’ਚ ਨਹੀਂ ਆਏ ਹਨ। ਜਦਕਿ ਵੱਖ ਵੱਖ ਸਮੇਂ ’ਤੇ 12 ਕੈਦੀ ਪੁਲਿਸ ਕਸਟਡੀ ’ਚੋਂ ਫਰਾਰ ਹੋਣ ’ਚ ਸਫਲ ਹੋਏ ਜਦਕਿ 1 ਕੈਦੀ ਜੇਲ੍ਹ ਚੋਂ ਹੀ ਫਰਾਰ ਹੋ ਗਿਆ। ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੰਨਾਂ ਕੈਦੀਆਂ ਵਿਚੋਂ 4 ਮਹਿਲਾਂ ਕੈਦੀ ਵੀ ਨੇ ਜੋ ਪੈਰੋਲ ਲੈ ਕੇ ਫਰਾਰ ਹੋ ਗਈਆਂ ਹਨ।

Related posts

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ

ਅਕਾਲੀ ਦਲ ਦੀ ਸਰਕਾਰ ਆਉਣ ‘ਤੇ ‘ਵਰਲਡ ਕੱਪ ਕਬੱਡੀ’ ਮੁੜ ਸ਼ੁਰੂ ਕੀਤਾ ਜਾਵੇਗਾ – ਸੁਖਬੀਰ ਬਾਦਲ