ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 49 ਫ਼ੀਸਦੀ ਵਾਧਾ, ਦੇਸ਼ ‘ਚ ਚੌਥੇ ਨੰਬਰ ‘ਤੇ ਪੰਜਾਬੀ

ਓਟਾਵਾ – ਬੀਤੇ ਸਾਲ ਕਰਵਾਈ ਗਈ ਮਰਦਮਸ਼ੁਮਾਰੀ ਵਿੱਚ ਕੈਨੇਡਾ ‘ਚ ਇੰਗਲਿਸ਼ ਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ‘ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ( Stastics Canada) ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ‘ਚ ਅੰਗਰੇਜ਼ੀ ਅਤੇ ਫਰੈਂਚ ਤੋਂ ਇਲਾਵਾ ਘਰਾਂ ‘ਚ ਸਭ ਤੋਂ ਵੱਧ ਮੈਂਡਰਿਨ (Mandarin ,531,000 speakers) ਤੇ ਉਸ ਤੋਂ ਬਾਅਦ ਪੰਜਾਬੀ (Punjabi, 520,000 speakers) ਬੋਲਣ ਵਾਲਿਆਂ ਦਾ ਸਥਾਨ ਆਉਂਦਾ ਹੈ।
2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ‘ਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 92,000 ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਵੀ 92,000 ਦਰਜ ਕੀਤੀ ਗਈ ਹੈ।
ਟਰਾਂਟੋ ‘ਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ‘ਚ ਹੋਰ ਭਾਸ਼ਾ ਬੋਲਣ ਵਾਲਿਆਂ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10 ਫੀਸਦ ਅਤੇ ਵੈਨਕੂਵਰ ਚ 19 ਫੀਸਦ ਦਰਜ ਹੋਈ ਹੈ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !