ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਵਾਲਾ ਆਸਟਰੇਲੀਆਈ ਹਾਕੀ ਖਿਡਾਰੀ ਮੁਅੱਤਲ

ਸਿਡਨੀ – ਹਾਕੀ ਆਸਟਰੇਲੀਆ ਨੇ ਪੈਰਿਸ ਓਲੰਪਿਕ ਦੌਰਾਨ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਆਸਟਰੇਲੀਆ ਦੇ ਹਾਕੀ ਖਿਡਾਰੀ ਟੌਮ ਕ੍ਰੇਗ ਨੂੰ 12 ਮਹੀਨਿਆਂ ਲਈ ਮੁਅੱਤਲ ਕਰ ਦਿਤਾ ਹੈ। ਕ੍ਰੇਗ ਨੂੰ 7 ਅਗੱਸਤ ਦੀ ਰਾਤ ਨੂੰ ਪੈਰਿਸ ਵਿਚ ਕੋਕੀਨ ਖਰੀਦਣ ਦੀ ਕੋਸ਼ਿਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ ਸੀ।ਫਰਾਂਸ ਦੇ ਵਕੀਲਾਂ ਨੇ ਇਕ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ ਕਿ 29 ਸਾਲ ਦੇ ਓਲੰਪੀਅਨ ਅਤੇ ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਨੂੰ ਅਪਰਾਧਕ ਚੇਤਾਵਨੀ ਦੇ ਨਾਲ ਰਾਤ ਨੂੰ ਹਿਰਾਸਤ ਵਿਚ ਰੱਖਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ ਹੈ।ਹਾਕੀ ਆਸਟਰੇਲੀਆ ਨੇ ਬੁਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਕੌਮੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਟੌਮ ਕ੍ਰੇਗ ਦੀ ਗਿ੍ਰਫਤਾਰੀ ਦੀ ਜਾਂਚ ਤੋਂ ਬਾਅਦ ਹਾਕੀ ਆਸਟਰੇਲੀਆ ਦੀ ਨੈਤਿਕਤਾ ਇਕਾਈ ਨੇ ਉਸ ਨੂੰ 12 ਮਹੀਨਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ