ਕੋਰੋਨਾ ਤੋਂ ਬਾਅਦ ਹੁਣ ਚੂਹਿਆਂ ਨਾਲ ਫੈਲਣ ਵਾਲੀ ਖ਼ਤਰਨਾਕ ਬਿਮਾਰੀ ਆਈ ਸਾਹਮਣੇ

ਕਰਨਾਲ – ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੱਕ ਦੌਰਾਨ ਸਕ੍ਰਬ ਟਾਈਫਸ ਦੇ ਕੇਸ ਸਾਹਮਣੇ ਆਏ ਹਨ। ਕਰਨਾਲ ’ਚ ਸਕ੍ਰਬ ਟਾਈਫਸ ਦੇ 19 ਕੇਸ ਮਿਲੇ ਹਨ। ਕੇਸਾਂ ’ਚ ਹੋ ਰਹੇ ਵਾਧੇ ਤੋਂ ਚਿੰਤਤ ਸੈਂਟਰ ’ਤੇ ਸਟੇਟ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਕਰਨਾਲ ਪਹੁੰਚੀਆਂ। ਡਿਪਟੀ ਸਿਵਲ ਸਰਜਨ ਡਾ. ਮੰਜੂ ਪਾਠਕ ਦੇ ਨਾਲ ਟੀਮ ਨੇ ਬਿਮਾਰੀ ਦੀ ਤਹਿ ਤਕ ਜਾਣ ਦਾ ਯਤਨ ਕੀਤਾ। ਸੈਂਟਰ ਦੀ ਟੀਮ ਤੋਂ ਐੱਨਸੀਡੀਸੀ ਦੇ ਮਹਾਮਾਰੀ ਮਾਹਿਰ ਡਾ. ਪੀ ਭਾਸਕਾਰ, ਐਪੀਡੈਮਿਕ ਇੰਟੈਲੀਜੈਂਸ ਸਰਵਿਸ ਅਫ਼ਸਰ ਡਾ. ਭਾਵੇਸ਼, ਸਟੇਟ ਟੀਮ ਦੇ ਸਟੇਟ ਐਂਟੋਮਾਲੋਜਿਸਟ ਡਾ. ਰੋਲੀ ਗੰਭੀਰ ਤੇ ਸੀਮਾ ਸਿੰਘ ਪਹੁੰਚੇ ਅਤੇ ਬਿਮਾਰੀ ਦਾ ਰੀਵਿਊ ਕੀਤਾ। ਟੀਮ ਨੇ ਸਕ੍ਰਬ ਟਾਈਫਸ ਨਾਲ ਪੀੜਤ ਮਰੀਜ਼ਾਂ ਦੇ ਘਰ ਜਾ ਕੇ ਗੱਲਬਾਤ ਕੀਤੀ। ਟੀਮ ਨੇ ਖੇਤਰ ਦੇ ਪਿੰਡ ਸਰਗਾ ਤੇ ਦਾਦੂਪੁਰ ਖੁਰਦ ਦਾ ਦੌਰਾ ਕੀਤਾ। ਸਕ੍ਰਬ ਟਾਈਫਸ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਦੋਵਾਂ ਪਿੰਡਾਂ ਦਾ ਸਰਵੇ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਇਹ ਬਿਮਾਰੀ ਚੂਹਿਆਂ ਦੇ ਵਾਲਾਂ ਤੇ ਕੰਨਾਂ ’ਚ ਪਾਏ ਜਾਣ ਵਾਲੇ ਪਿੱਸੂ ਨਾਲ ਹੁੰਦੀ ਹੈ। ਇਸ ਬਿਮਾਰੀ ਦਾ Çਲੰਕ ਲੱਭਣ ਲਈ ਟੀਮ ਨੇ ਪਿੰਡ ਦੇ ਵੱਖ-ਵੱਖ ਹਿੱਸਿਆਂ ’ਚੋਂ ਪਿੰਜਰੇ ਲਾ ਕੇ ਛੇ ਚੂਹੇ ਫੜੇ ਹਨ।

Related posts

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

ਭਾਰਤ ਦੇ ਪਾਰਲੀਮੈਂਟ ‘ਚ ਰਾਹੁਲ ਗਾਂਧੀ ਦੀ ਕਿਸ ਗੱਲ ਨੇ ਹੰਗਾਮਾ ਖੜ੍ਹਾ ਕਰ ਦਿੱਤਾ ?

ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਹਿੱਸਾ 9 ਮਾਰਚ ਤੋਂ ਸ਼ੁਰੂ ਹੋਵੇਗਾ