ਕੋਰੋਨਾ ਦੇ ਨਾਲ-ਨਾਲ ਹੋਰ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਇਸ ਟੀਕੇ ਲਈ ਕੋਲਡ ਸਟੋਰੇਜ ਦੀ ਲੋੜ ਨਹੀਂ ਪਵੇਗੀ

ਬੋਸਟਨ – ਵਿਗਿਆਨੀਆਂ ਨੇ ਕੋਰੋਨਾ ਰੋਕੂ ਪ੍ਰੋਟੀਨ ਅਧਾਰਿਤ ਇਕ ਨਵੀਂ ਵੈਕਸੀਨ ਵਿਕਸਤ ਕੀਤੀ ਹੈ। ਉਨ੍ਹਾਂ ਮੁਤਾਬਕ ਇਸ ਵੈਕਸੀਨ ਦਾ ਉਤਪਾਦਨ ਆਸਾਨ ਹੈ ਤੇ ਇਸ ਨੂੰ ਰੱਖਣ ਲਈ ਰੈਫ੍ਰਿਜਰੇਟਰ ਦੀ ਜ਼ਰੂਰਤ ਵੀ ਨਹੀਂ ਹੈ। ਵੈਕਸੀਨ ਵਿਕਸਤ ਕਰਨ ਵਾਲੀ ਅਮਰੀਕਾ ਦੇ ਬੋਸਟਨ ਚਿਲਡਰਨ ਹਸਪਤਾਲ ਦੀ ਖੋਜੀ ਟੀਮ ਮੁਤਾਬਕ ਹੁਣ ਤਕ ਜਿਹਡ਼ੀਆਂ ਕੋਰੋਨਾ ਰੋਕੂ ਵੈਕਸੀਨ ਬਣੀਆਂ ਹਨ, ਉਨ੍ਹਾਂ ਨੂੰ ਰੱਖਣ ਲਈ ਕੋਲਡ ਸਟੋਰੇਜ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦਾ ਉਤਪਾਦਨ ਵੀ ਆਧੁਨਿਕ ਸਹੂਲਤਾਂ ਵਾਲੀਆਂ ਕੰਪਨੀਆਂ ’ਚ ਹੁੰਦਾ ਹੈ। ਇਸ ਕਾਰਨ ਵੱਡੇ ਪੱਧਰ ’ਤੇ, ਖ਼ਾਸ ਤੌਰ ’ਤੇ ਗ਼ਰੀਬ ਤੇ ਪੱਛਡ਼ੇ ਦੇਸ਼ਾਂ ’ਚ ਇਨ੍ਹਾਂ ਦਾ ਉਤਪਾਦਨ ਤੇ ਵੰਡ ਮੁਸ਼ਕਲ ਕੰਮ ਹੈ। ਪੀਐੱਨਏਐੱਸ ਜਰਨਲ ’ਚ ਪ੍ਰਕਾਸ਼ਿਤ ਲੇਖ ਮੁਤਾਬਕ ਨਵੀਂ ਵੈਕਸੀਨ ਉਪਰੋਕਤ ਕਮੀ ਨੂੰ ਦੂਰ ਕਰ ਸਕਦੀ ਹੈ ਤੇ ਦੂਜੀਆਂ ਬਿਮਾਰੀਆਂ ਖ਼ਿਲਾਫ਼ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਖੋਜੀਆਂ ਨੇ ਚੂਹੇ ’ਤੇ ਇਸ ਨਵੀਂ ਵੈਕਸੀਨ ਦਾ ਪ੍ਰੀਖਣ ਕੀਤਾ ਹੈ। ਇਸ ’ਚ ਦੇਖਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਖ਼ਿਲਾਫ਼ ਇਹ ਵੈਕਸੀਨ ਮਜ਼ਬੂਤ ਪ੍ਰਤੀਰੱਖਿਆ ਪੈਦਾ ਕਰਦੀ ਹੈ। ਇਸ ਨੂੰ ਰੱਖਣ ਲਈ ਫਰਿੱਜ ਦੀ ਜ਼ਰੂਰਤ ਨਹੀਂ ਹੈ। ਕਮਰੇ ਦੇ ਆਮ ਤਾਪਮਾਨ ’ਚ ਇਸ ਨੂੰ ਸੱਤ ਦਿਨਾਂ ਤਕ ਸੁਰੱਖਿਅਤ ਰੱਖਿਾ ਜਾ ਸਕਦਾ ਹੈ ਤੇ ਇਸ ਦਾ ਅਸਰ ਵੀ ਘੱਟ ਨਹੀਂ ਹੁੰਦਾ। ਖੋਜ ਕਰਨ ਵਾਲੀ ਟੀਮ ਮੁਤਾਬਕ ਇਹ ਵੈਕਸੀਨ ਪ੍ਰੋਟੀਨ ਅਧਾਰਿਤ ਹੈ, ਇਸ ਲਈ ਇਸ ਦਾ ਉਤਪਾਦਨ ਵੀ ਆਸਾਨ ਹੈ। ਇਸ ਵੈਕਸੀਨ ਦੇ ਦੋ ਘਟਕ ਹਨ। ਇਕ ਅਲਪਾਕਾ ਤੋਂ ਪ੍ਰਾਪਤ ਐਂਟੀਬਾਡੀ, ਜਿਨ੍ਹਾਂ ਨੂੰ ਨੈਨੋਬਾਡੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਤੇ ਵਾਇਰਸ ਦੇ ਸਪਾਈਕ ਪ੍ਰੋਟੀਨ ਦਾ ਉਹ ਹਿੱਸਾ ਜਿਹਡ਼ਾ ਮਨੁੱਖੀ ਕੋਸ਼ਿਕਾਵਾਂ ’ਚ ਦਾਖ਼ਲ ਕਰਨ ਲਈ ਇਸਤੇਮਾਲ ਕਰ ਦਾ ਹੈ।

Related posts

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !