ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਨੂੰ ਮਾਤ ਦੇਣ ਲਈ ਅਮਰੀਕਾ ਦੇ ਲਗਪਗ 10 ਪ੍ਰਾਜੈਕਟਾਂ ’ਚ ਨਿਵੇਸ਼ ਦੀ ਕੀਤੀ ਤਿਆਰੀ

ਵਾਸ਼ਿੰਗਟਨ – ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਨੂੰ ਮਾਤ ਦੇਣ ਲਈ ਅਮਰੀਕਾ ਜਨਵਰੀ ’ਚ ਹੀ ਪੂਰੀ ਦੁਨੀਆ ’ਚ ਬੁਨਿਆਦੀ ਢਾਂਚੇ ਦੇ ਪੰਜ ਤੋਂ 10 ਪ੍ਰਾਜੈਕਟਾਂ ’ਚ ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਸ਼ੁਰੂਆਤ ਸਿਨੇਗਲ ਤੇ ਘਾਨਾ ਦੇ ਲੜੀਵਾਰ ਪ੍ਰੋਗਰਾਮਾਂ ’ਚ ਪਿਛਲੇ ਹਫ਼ਤੇ ਹੋ ਚੁੱਕੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਸਿਨੇਗਲ ਤੇ ਘਾਨਾ ’ਚ 10 ਪ੍ਰਾਜੈਕਟਾਂ ਦੀ ਪਛਾਣ ਕੀਤੀ ਹੈ। ਅਧਿਕਾਰੀਆਂ ਨੇ ਇਸ ਸਬੰਧ ’ਚ ਸਰਕਾਰ ਤੇ ਨਿੱਜੀ ਖੇਤਰ ਦੇ ਕਾਰੋਬਾਰੀਆਂ ਵਿਚਾਲੇ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਫੰਡਿੰਗ ‘ਬਿਲਡ ਬੈਕ ਬਿਲਡ ਬੈਟਰ ਵਰਲਡ’ (ਬੀ3ਡਬਲਯੂ) ਤਹਿਤ ਜੂਨ ’ਚ ਜੀ-7 ਦੇ ਲੋਕਤੰਤਰੀ ਦੇਸ਼ ਕਰਨਗੇ। ਇਸ ਯੋਜਨਾ ਨੂੰ ਆਖਰੀ ਰੂਪ ਦਸੰਬਰ ’ਚ ਹੋਣ ਵਾਲੀ ਜੀ-7 ਦੀ ਅਗਲੀ ਬੈਠਕ ’ਚ ਦਿੱਤਾ ਜਾਵੇਗਾ। ਇਸੇ ਕੜੀ ’ਚ ਅਮਰੀਕੀ ਨੁਮਾਇੰਦਗੀ ਵਫ਼ਦ ਅਕਤੂਬਰ ’ਚ ਇਕਵਾਡੋਰ, ਪਨਾਮਾ ਤੇ ਕੋਲੰਬੀਆ ਵੀ ਜਾ ਚੁੱਕਾ ਹੈ ਪਰ ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਦੇਸ਼ ਕਿਹੜੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਵਾਇਦ ਚੀਨ ਦੀ ਕਰਜ਼ ਦੇਣ ਦੀ ਸਮੱਸਿਆਵਾਂ ਖੜ੍ਹੀਆਂ ਕਰਨ ਵਾਲੀਆਂ ਨੀਤੀਆਂ ਖ਼ਿਲਾਫ਼ ਕੀਤੀ ਜਾ ਰਹੀ ਹੈ ਤਾਂਕਿ ਜੀ-7 ਦੇਸ਼ ਬੀ3ਡਬਲਯੂ ਤਹਿਤ 2035 ਤਕ ਵਿਕਾਸਸ਼ੀਲ ਦੇਸ਼ਾਂ ਦੇ ਬੁਨਿਆਦੀ ਢਾਂਚੇ ’ਚ 40 ਲੱਖ ਕਰੋੜ ਡਾਲਰ (ਲਗਪਗ ਤਿੰਨ ਹਜ਼ਾਰ ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰ ਸਕਣ। ਅਮਰੀਕਾ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਟੂਲ, ਕਰਜ਼ ਦੀ ਗਾਰੰਟੀ, ਸ਼ੇਅਰਾਂ ਦੀ ਸਾਂਝੇਦਾਰੀ, ਤਕਨੀਕੀ ਮੁਹਾਰਤ ਆਦਿ ਦਿੰਦਾ ਹੈ।

Related posts

ਹੈਲੀਕਾਪਟਰ ਸੁੱਟਣ Ḕਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ