ਕੌਮੀ ਕੈਂਪ ਦੀ ਸੂਚੀ ‘ਚ ਮੈਰੀ ਕਾਮ ਦਾ ਨਾਂ ਨਹੀਂ

ਨਵੀਂ ਦਿੱਲੀ –  ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕਾਮ ਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਅਮਿਤ ਪੰਘਾਲ ਦੇ ਨਾਂ 11 ਦਸੰਬਰ ਤੋਂ ਵੱਖ-ਵੱਖ ਥਾਵਾਂ ‘ਤੇ ਲੱਗਣ ਵਾਲੇ ਮਰਦ ਤੇ ਮਹਿਲਾਵਾਂ ਦੇ 13 ਦਿਨਾਂ ਰਾਸ਼ਟਰੀ ਕੈਂਪ ਵਿਚ ਹਿੱਸਾ ਲੈਣ ਵਾਲੇ ਮੁੱਕੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹਨ। ਇਹੀ ਨਹੀਂ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਹੋਰ ਚਾਰ ਮਰਦ ਮੁੱਕੇਬਾਜ਼ਾਂ (ਮਨੀਸ਼ ਕੌਸ਼ਿਕ, ਆਸ਼ੀਸ਼ ਚੌਧਰੀ, ਵਿਕਾਸ ਕ੍ਰਿਸ਼ਣਨ ਤੇ ਸਤੀਸ਼ ਕੁਮਾਰ) ਵਿਚੋਂ ਕਿਸੇ ਦਾ ਨਾਂ ਵੀ 11 ਤੋਂ 24 ਦਸੰਬਰ ਤਕ ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ਵਿਚ ਚੱਲਣ ਵਾਲੇ ਕੈਂਪ ਲਈ 52 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ। ਇਨ੍ਹਾਂ ਵਿਚ ਵਿਕਾਸ ਦੀ ਮੋਢੇ ਦੀ ਸੱਟ ਕਾਰਨ ਸਰਜਰੀ ਹੋਈ ਹੈ। ਮੈਰੀ ਕਾਮ ਨੇ ਕਿਹਾ ਕਿ ਮੈਂ ਇਸ ਸਮੇਂ ਘਰ ‘ਚ ਹੀ ਟ੍ਰੇਨਿੰਗ ਕਰ ਰਹੀ ਹਾਂ। ਮੈਂ ਜਨਵਰੀ ਦੇ ਮੱਧ ਵਿਚ ਆਪਣੀ ਟੀਮ ਦੇ ਨਾਲ ਸਖ਼ਤ ਅਭਿਆਸ ਕਰਾਂਗੀ ਤੇ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰੀ ਕਰਾਂਗੀ।

Related posts

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।