ਕ੍ਰਿਕਟ ਦੇ ਦਿੱਗਜ਼ ਖਿਡਾਰੀ ਕਲਾਈਵ ਲੋਇਡ ਨੇ ਬੰਨ੍ਹੇ ਮੋਦੀ ਦੇ ਤਾਰੀਫ਼ਾਂ ਦੇ ਪੁਲ

ਗੁਆਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਦੌਰਾਨ ਗੁਆਨਾ ‘ਚ ਵੈਸਟਇੰਡੀਜ਼ ਦੀਆਂ ਕ੍ਰਿਕਟ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਕਟ ਨੂੰ ਭਾਰਤ ਅਤੇ ਕੈਰੇਬੀਅਨ ਦੇਸ਼ਾਂ ਵਿਚਕਾਰ ਜੋੜਨ ਵਾਲੇ ਬੰਧਨ ਦੇ ਰੂਪ ‘ਚ ਉਜਾਗਰ ਕੀਤਾ। ਕ੍ਰਿਕਟ ਦੇ ਦਿੱਗਜ਼ ਖਿਡਾਰੀ ਲੋਇਡ ਨੇ ਕਿਹਾ। ਸਾਡੀ ਚੰਗੀ ਚਰਚਾ ਹੋਈ…ਗੱਲਬਾਤ ਬਹੁਤ ਵਧੀਆ ਰਹੀ। ਮੈਨੂੰ ਲੱਗਦਾ ਹੈ ਕਿ ਸਾਡੇ 11 ਖਿਡਾਰੀ ਹੁਣ ਭਾਰਤ ਵਿਚ ਸਿਖਲਾਈ ਲੈਣਗੇ। ਇਸ ਲਈ ਉਨ੍ਹਾਂ ਦਾ ਇਹ ਬਹੁਤ ਵਧੀਆ ਫੈਸਲਾ ਹੈ। ਅਸੀਂ ਇਸ ਦੇ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਲੋਕਾਂ ਨੇ ਉਨ੍ਹਾਂ ਨੂੰ ਦੋ ਵਾਰ ਚੁਣਿਆ ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਉਹ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕ੍ਰਿਕਟ ਵਿਚ ਦਿਲਚਸਪੀ ਹੈ ਅਤੇ ਇਹ ਬਹੁਤ ਵਧੀਆ ਹੈ। ਉਹ ਕ੍ਰਿਕਟ ਨੂੰ ਹੁਲਾਰਾ ਦੇਣ ਵਿਚ ਮਦਦ ਕਰਨ ਲਈ ਕੰਮ ਕਰ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਵਰਗੇ ਹੋਰ ਪ੍ਰਧਾਨ ਮੰਤਰੀ ਚਾਹੁੰਦੇ ਹਾਂ।

Related posts

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।