ਕੰਗਣਾ ਨੇ ਫਿਰ ਚੁੱਕਿਆ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਵੱਡਾ ਕਦਮ, ਖਰਚ ਦਿੱਤੇ 48 ਕਰੋੜ

ਮੁੰਬਈ: 48 ਕਰੋੜੀ ਮਹਿਲ ਵਰਗਾ ਬੰਗਲਾ ਖਰੀਦਣ ਤੋਂ ਬਾਅਦ ਚਰਚਾ ਵਿੱਚ ਆਈ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕੰਗਣਾ ਇਸ ਸਮੇਂ ਲੌਕਡਾਊਨ ਕਰਕੇ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਵਿੱਚ ਰਹਿ ਰਹੀ ਹੈ। ਇੱਕ ਇੰਟਰਵਿਊ ‘ਚ ਕੰਗਨਾ ਨੇ ਕਿਹਾ ਕਿ ਉਸ ਲਈ ਬੰਗਲਾ ਖਰੀਦਣਾ ਸੌਖਾ ਨਹੀਂ ਸੀ ਕਿਉਂਕਿ ਪੂਰਾ ਪਰਿਵਾਰ ਇਸ ਫੈਸਲੇ ਦੇ ਵਿਰੁੱਧ ਸੀ।
ਕੰਗਨਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਹਰ ਤਰ੍ਹਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਅਕਾਊਂਟੈਂਟ ਨੇ ਵੀ ਇਹ ਸੁਝਾਅ ਦਿੱਤਾ ਕਿ ਪੈਸੇ ਨੂੰ ਰੈਸਟੋਰੈਂਟਾਂ ਤੇ ਬਾਂਡਾਂ ‘ਚ ਲਾਇਆ ਜਾਣਾ ਚਾਹੀਦਾ ਹੈ। ਪਿੱਛੇ ਨਾ ਮੁੜਨ ਤੋਂ ਬਾਅਦ, ਉਸ ਨੇ ਆਖਰਕਾਰ ਪੁੱਛਿਆ ਕਿ ਉਸ ਨੂੰ ਇੱਕ ਬੰਗਲਾ ਖਰੀਦਣ ‘ਤੇ ਪੈਸੇ ਕਿਉਂ ਨਹੀਂ ਖਰਚਣੇ ਚਾਹੀਦੇ ਹਨ? ਕੰਗਨਾ ਦੇ ਅਨੁਸਾਰ, ਉਸ ਦਾ ਇਰਾਦਾ ਬਿਲਕੁਲ ਦ੍ਰਿੜ ਸੀ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ