ਖ਼ਾਲਸਾ ਕਾਲਜ ਵੱਲੋਂ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਨੁੱਕੜ ਨਾਟਕ ਕਰਵਾਇਆ ਗਿਆ

ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ‘ਲਿੰਗ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਅਧਾਰਿਤ ਨੁੱਕੜ ਨਾਟਕ ਦੇ ਆਯੋਜਨ ਸਬੰਧੀ ਟੀਮ ਨੂੰ ਰਵਾਨਾ ਸਮੇਂ ਡਾ: ਸਵਰਾਜ ਕੌਰ, ਡਾ: ਪਰਮਿੰਦਰ ਸਿੰਘ, ਡਾ: ਦਵਿੰਦਰ ਸਿੰਘ, ਡਾ: ਤਮਿੰਦਰ ਸਿੰਘ ਭਾਟੀਆ, ਡਾ: ਆਤਮ, ਸਿੰਘ ਰੰਧਾਵਾ, ਡਾ: ਸੁਰਜੀਤ ਕੌਰ, ਡਾ: ਦੀਪਕ ਦੇਵਗਨ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੰਗਾਲੀ ਕਲਾਂ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ: ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਹਿਨੁਮਾਈ ਹੇਠ ਕਰਵਾਏ ਉਕਤ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਮਾਜ ਦੀ ਉੱਨਤੀ ਲਈ ਔਰਤ ਅਤੇ ਮਰਦ ਦੀ ਬਰਾਬਰਤਾ ਦੀ ਮਹੱਤਤਾ ਨੂੰ ਆਪਣੇ ਮਨਾਂ ’ਚ ਬਿਠਾਉਣ ਲਈ ਪ੍ਰੇਰਿਤ ਕੀਤਾ ਗਿਆ। ਉਕਤ ਸਕੂਲ ਵਿਖੇ ਪ੍ਰਿੰਸੀਪਲ ਸ: ਸੁਖਜਿੰਦਰ ਸਿੰਘ ਅਤੇ ਸ੍ਰੀਮਤੀ ਸਤਵੰਤ ਕੌਰ ਵੱਲੋਂ ਆਯੋਜਿਤ ਸਮਾਗਮ ਮੌਕੇ ਇਹ ਨਾਟਕ ਲਿੰਗ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ ਦੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਤਹਿਤ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ।

ਇਸ ਮੌਕੇ ਕਲੱਬ ਦੀ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਕਿਹਾ ਕਿ ਸਮਾਜ ਨੂੰ ਸਹੀ ਮੁਕਾਮ ’ਤੇ ਤਰੱਕੀ ਕਰਨ ਲਈ ਹਰ ਔਰਤ-ਮਰਦ ਦੀ ਬਰਾਬਰ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੋਵੇਂ ਲਿੰਗ ਸਮਾਨ ਮੌਕਿਆਂ ਦੇ ਹੱਕਦਾਰ ਹੁੰਦੇ ਹਨ ਸਮਾਜ ਹਰ ਇਕ ਪਹਿਲੂਆਂ ’ਚ ਬੇਹਤਰ ਵਿਕਾਸ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ-ਲੜਕਿਆਂ ਦੇ ਬਰਾਬਰ ਮੁਕਾਬਲਾ ਕਰ ਰਹੀਆਂ ਹਨ ਅਤੇ ਫ਼ੈਸਲੇ ਲੈਣ, ਸਿਹਤ, ਰਾਜਨੀਤੀ, ਬੁਨਿਆਦੀ ਢਾਂਚਾ, ਪੇਸ਼ਾ ਆਦਿ ’ਚ ਬਰਾਬਰ ਦੇ ਅਧਿਕਾਰ ਸਾਡੇ ਸਮਾਜ ਨੂੰ ਨਿਸ਼ਚਿਤ ਤੌਰ ’ਤੇ ਇਕ ਨਵੇਂ ਪੱਧਰ ’ਤੇ ਅਗਾਂਹ ਵਧਾਉਣਗੇ। ਉਨ੍ਹਾਂ ਕਿਹਾ ਕਿ ਉਹ ਆਪੋ-ਆਪਣੇ ਕਿੱਤੇ ’ਚ ਵੀ ਵਿਕਾਸ ਦੇ ਮੀਲ ਪੱਥਰ ਸਿਰਜ ਰਹੇ ਹਨ ਅਤੇ ਇਹ ਉਨ੍ਹਾਂ ਨੂੰ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਦੇ ਨਾਲ ਖ਼ੁਦ ਲਈ ਬੇਹਤਰ ਫੈਸਲੇ ਲੈਣ ਦਾ ਭਰੋਸਾ ਦਿੰਦਾ ਹੈ।

ਇਸ ਮੌਕੇ ਨੋਡਲ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਸਮਾਨਤਾ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਾਜ ਦੀਆਂ ਡੂੰਘੀਆਂ ਜੜ੍ਹਾਂ ਨੂੰ ਕੱਟਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦੀ ਸਮਝ ਤੋਂ ਜਾਣੂ ਕਰਵਾਉਣ ਅਤੇ ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਹੱਲ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਕਿਰਨਪ੍ਰੀਤ ਕੌਰ ਅਤੇ ਹਰਸੇਸ ਸਿੰਘ ਨੇ ਬਾਖੂਬੀ ਨਿਭਾਈ। ਇਸ ਦੌਰਾਨ ਸਮੂਹ ਟੀਮ ਨੇ ਗੁਰਦੁਆਰਾ ਟਾਹਲੀ ਸਾਹਿਬ ਜੀ ਵਿਖੇ ਮੱਥਾ ਵੀ ਟੇਕਿਆ।

ਇਸ ਮੌਕੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡੀਨ ਡਾ: ਤਮਿੰਦਰ ਸਿੰਘ ਭਾਟੀਆ, ਡਾ: ਆਤਮ, ਸਿੰਘ ਰੰਧਾਵਾ, ਡਾ: ਸੁਰਜੀਤ ਕੌਰ, ਡਾ: ਦੀਪਕ ਦੇਵਗਨ, ਸ੍ਰੀਮਤੀ ਦੀਪਿਕਾ, ਸ਼ੁਭ ਸੇਨ, ਸੰਜਨਾ, ਤਮੰਨਾ, ਗੁਰਬਾਜ਼ ਸਿੰਘ, ਕੀਰਤੀ ਅਰੋੜਾ, ਪ੍ਰਭਜੋਤ ਕੌਰ, ਗੁਰਸ਼ਰਨਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ