ਖਾਲਸਾ ਕਾਲਜ ਦੇ 23 ਵਿਦਿਆਰਥੀਆਂ ਦੀ ਏ. ਆਈ. ਐੱਮ. ਗਰੁੱਪ ਵਲੋਂ ਚੋਣ

ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਚੁਣੇ ਗਏ ਵਿਦਿਆਰਥੀਆਂ ਤੇ ਹੋਰ ਸਟਾਫ਼ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਦੇ 23 ਵਿਦਿਆਰਥੀਆਂ ਦੀ ਪ੍ਰਮੁੱਖ ਵਿੱਤੀ ਸਲਾਹਕਾਰ ਸੰਸਥਾ ਐਕਰੂਅਲ ਇੰਟੈਲੀਜੈਂਸ ਮੈਨੂਅਲ ਗਰੁੱਪ (ਏ. ਆਈ. ਐੱਮ. ਗਰੁੱਪ) ਵੱਲੋਂ ਚੋਣ ਕੀਤੀ ਗਈ। ਇਸ ਭਰਤੀ ਪ੍ਰੀਕ੍ਰਿਆ ਦੀ ਸ਼ੁਰੂਆਤ ਏ. ਆਈ. ਐੱਮ. ਟੀਮ ਵੱਲੋਂ ਦਿੱਤੇ ਗਏ ਵਿਸਤ੍ਰਿਤ ਪ੍ਰੀ-ਪਲੇਸਮੈਂਟ ਟਾਕ ਨਾਲ ਹੋਈ, ਜਿਸ ’ਚ ਕੰਪਨੀ ਦੀ ਸੋਚ, ਕੰਮ ਕਰਨ ਦੀ ਸੰਸਕ੍ਰਿਤੀ ਅਤੇ ਨਵੇਂ ਗ੍ਰੈਜੂਏਟਸ ਲਈ ਮੌਜੂਦ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੀ ਗੁਣਵੱਤਾ ਵਾਲੀ ਸਿੱਖਿਆ ਅਤੇ ਰੋਜ਼ਗਾਰ ਮੌਕਿਆਂ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਉਕਤ 23 ਵਿਦਿਆਰਥੀਆਂ ਨੇ ਆਕਰਸ਼ਕ ਪੈਕੇਜ ਨਾਲ ਨੌਕਰੀਆਂ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਫਾਇਨੈਂਸ਼ਲ ਐਨਾਲਿਸਿਸ, ਕਲਾਇੰਟ ਐਡਵਾਈਜ਼ਰੀ ਅਤੇ ਇਨਵੈਸਟਮੈਂਟ ਮੈਨੇਜਮੈਂਟ ਵਰਗੀਆਂ ਭੂਮਿਕਾਵਾਂ ਮਿਲੀਆਂ ਹਨ। ਇਸ ਦੌਰਾਨ ਭਰਤੀ ਪ੍ਰਤੀਨਿਧੀਆਂ ਨੇ ਕਾਲਜ ਵਿਦਿਆਰਥੀਆਂ ਦੀ ਯੋਗਤਾ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ’ਚ ਵੀ ਭਰਤੀ ਸਬੰਧ ਮਜ਼ਬੂਤ ਕਰਨ ’ਚ ਰੁਚੀ ਜਤਾਈ।

ਇਸ ਮੌਕੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਮਨੀ ਅਰੋੜਾ ਅਤੇ ਸਹਾਇਕ ਡਾਇਰੈਕਟਰ ਡਾ. ਅਨੁੂਰੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਸਫ਼ਲਤਾ ਹਾਸਲ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰਸ ਡਾ. ਪੂਨਮ ਸ਼ਰਮਾ, ਪ੍ਰੋ: ਰੋਹਿਤ ਕਾਕੜੀਆ, ਪ੍ਰੋ: ਹਰਿਆਲੀ ਢਿੱਲੋਂ, ਪ੍ਰੋ: ਅਪਨੀਤ ਕੌਰ, ਪ੍ਰੋ: ਵਿਸ਼ਾਲ ਸ਼ਰਮਾ ਨੇ ਅਹਿਮ ਸਹਿਯੋਗ ਦਿੱਤਾ।

Related posts

ਪੰਜਾਬ ਵਿੱਚ 13 ਜੂਨ ਨੂੰ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਜ਼ਾਬਤਾ ਲਾਗੂ

ਕੀ ਸੰਕੇਤ ਦੇ ਗਏ ਪੰਜਾਬ ਦੇ ਨਿਗਮ, ਕੌਂਸਲ ਤੇ ਪੰਚਾਇਤੀ ਚੋਣ ਨਤੀਜੇ?

ਕੇਵਲ ਸਿੰਘ ਢਿੱਲੋਂ ਰਾਹੀਂ ਭਾਜਪਾ ਵਲੋਂ ਪੰਜਾਬ ਦੀ ਸੱਤਾ ਸੰਭਾਲਣ ਦੀ ਤਿਆਰੀ ?