ਮਾਨਸਾ – ਅੱਜ ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਦੇ ਇੱਕ ਗਰੀਬ ਮਿਸਤਰੀ ਦੇ ਘਰ ਦੀ ਕਬਜਾ ਕਾਰਵਾਈ ਉਸ ਸਮੇਂ ਰੁਕ ਗਈ ਜਦ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਝੰਡੇ ਚੁੱਕ ਲਏ ਗਏ. ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਮਿਸਤਰੀ ਗੁਰਪ੍ਰੀਤ ਸਿੰਘ ਪਿੰਡ ਵਿੱਚ ਟਰੈਕਟਰ ਰਿਪੇਅਰ ਕਰਨ ਦਾ ਕੰਮ ਕਰਦਾ ਹੈ. ਜਿਸ ਨੇ ਮਾਨਸਾ ਦੀ ਇੱਕ ਫਾਇਨਾਂਸ ਕੰਪਨੀ ਤੋਂ 2018 ਵਿੱਚ 4 ਲੱਖ ਰੁਪਏ ਦਾ ਲੋਨ ਲਿਆ ਸੀ. ਜਿਸ ਦੀਆਂ 24 ਕਿਸ਼ਤਾਂ ਭਰ ਦਿੱਤੀਆਂ ਗਈਆਂ ਸਨ ਪਰ ਕੋਰੋਨਾ ਕਾਲ ਸਮੇਂ ਕੰਮ ਘੱਟ ਜਾਣ ਕਾਰਨ ਉਹ ਕਿਸ਼ਤਾਂ ਨਹੀਂ ਭਰ ਸਕਿਆ. ਜਿਸ ਕਾਰਨ ਕੰਪਨੀ ਵੱਲੋਂ ਉਸ ਦਾ ਘਰ ਕੁਰਕ ਕਰਵਾ ਦਿੱਤਾ ਸੀ ਜਿਸ ਦੀ ਅੱਜ ਕਬਜਾ ਕਾਰਵਾਈ ਹੋਣੀ ਸੀ. ਜਥੇਬੰਦੀ ਦੇ ਵਿਰੋਧ ਕਾਰਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਬਜਾ ਕਾਰਵਾਈ ਕਰਵਾਉਣ ਨਹੀਂ ਆਇਆ ਜਿਸ ਕਾਰਨ ਗਰੀਬ ਮਿਸਰਤੀ ਦਾ ਘਰ ਇੱਕ ਵਾਰ ਬਚ ਗਿਆ. ਕਿਸਾਨ ਆਗੂਆਂ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਕਬਜਾ ਕੁਰਕੀ ਖਤਮ ਅਤੇ ਫਸਲ ਦੀ ਪੂਰੀ ਰਕਮ, ਪਰ ਇਸ ਦੇ ਉਲਟ ਮਜ਼ਦੂਰ ਦੇ ਘਰ ਤੇ ਕਬਜਾ ਕਰਵਾਇਆ ਜਾ ਰਿਹਾ ਹੈ. ਜਿਸ ਨੂੰ ਜਥੇਬੰਦੀ ਕਦੇ ਵੀ ਬਰਦਾਸਤ ਨਹੀਂ ਕਰੇਗੀ. ਕਿਸਾਨ ਆਗੂਆਂ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਜਾਂ ਕਿਸੇ ਵੀ ਮਜ਼ਦੂਰ ਦਾ ਘਰ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ. ਇਸ ਮੌਕੇ ਕਿਸਾਨ ਆਗੂ ਲਾਭ ਸਿੰਘ, ਗੁਰਦੇਵ ਸਿੰਘ, ਭੋਲਾ ਸਿੰਘ, ਲੀਲਾ ਸਿੰਘ ਆਦਿ ਹਾਜ਼ਰ ਸਨ.