ਗਾਜ਼ਾ ਚ ਹੋਏ ਹਮਲਿਆਂ ਚ 12 ਲੋਕਾਂ ਦੀ ਮੌਤ

ਤੇਲ ਅਵੀਵ – ਇਜ਼ਰਾਈਲ ਵੱਲੋਂ ਐਤਵਾਰ ਤੜਕੇ ਗਾਜ਼ਾ ਵਿਚ ਕੀਤੇ ਹਮਲਿਆਂ ‘ਚ 12 ਲੋਕ ਮਾਰੇ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਤੇਲ ਅਵੀਵ ਦੇ ਉਪਨਗਰ ਵਿੱਚ ਇੱਕ ਫਲਸਤੀਨੀ ਨੇ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਜ਼ਰਾਈਲ ਅਤੇ ਹਮਾਸ ਵਿਚਾਲੇ ਕਰੀਬ 10 ਮਹੀਨੇ ਤੋਂ ਚੱਲੀ ਜੰਗ ਅਤੇ ਮੰਗਲਵਾਰ ਨੂੰ ਤਹਿਰਾਨ ‘ਚ ਹਮਾਸ ਨੇਤਾ ਇਸਮਾਈਲ ਹਾਨੀਆ ਅਤੇ ਮੰਗਲਵਾਰ ਨੂੰ ਬੇਰੂਤ ‘ਚ ਹਿਜ਼ਬੁੱਲਾ ਕਮਾਂਡਰ ਫੂਆਦ ਸ਼ੁਕੁਰ ਦੀ ਹੱਤਿਆ ਦੇ ਬਾਅਦ ਤੋਂ ਖੇਤਰ ‘ਚ ਜਾਰੀ ਤਣਾਅ ਦੇ ਯੁੱਧ ‘ਚ ਬਦਲਣ ਦਾ ਖਤਰਾ ਵੱਧ ਗਿਆ ਹੈ, ਕਿਉਂਕਿ ਈਰਾਨ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਹਮਲੇ ਦਾ ਢੁੱਕਵਾਂ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਇਹ ਹਮਲਾ ਤੇਲ ਅਵੀਵ ਦੇ ਇੱਕ ਉਪਨਗਰ ਵਿੱਚ ਇੱਕ ਫਲਸਤੀਨੀ ਅੱਤਵਾਦੀ ਨੇ ਕੀਤਾ ਸੀ। ਇਜ਼ਰਾਈਲ ਦੇ ਮੇਗੇਨ ਡੇਵਿਡ ਅਡੋਮ ਬਚਾਅ ਸੇਵਾ ਅਤੇ ਨੇੜਲੇ ਹਸਪਤਾਲ ਅਨੁਸਾਰ ਇੱਕ ਫਲਸਤੀਨੀ ਅੱਤਵਾਦੀ ਦੁਆਰਾ ਕੀਤੇ ਗਏ ਚਾਕੂ ਦੇ ਹਮਲੇ ਵਿੱਚ ਇੱਕ 70 ਸਾਲਾ ਔਰਤ ਅਤੇ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਬਚਾਅ ਕਰਮੀਆਂ ਨੇ ਦੱਸਿਆ ਕਿ ਹਮਲੇ ‘ਚ ਜ਼ਖਮੀ ਹੋਏ ਵਿਅਕਤੀ ਤਿੰਨ ਵੱਖ-ਵੱਖ ਥਾਵਾਂ ‘ਤੇ ਮਿਲੇ ਹਨ, ਜਿਸ ਨਾਲ ਇਕ ਤੋਂ ਵੱਧ ਹਮਲਾਵਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ