ਗਿਤਾਨਸ ਨੌਸੇਦਾ ਮੁੜ ਤੋਂ ਚੁਣੇ ਗਏ ਲਿਥੁਆਨੀਆ ਦੇ ਰਾਸ਼ਟਰਪਤੀ

ਕੋਪਨਹੇਗਨ – ਲਿਥੁਆਨੀਆ ਦੇ ਆਊਟਗੋਇੰਗ ਰਾਸ਼ਟਰਪਤੀ ਗਿਤਾਨਸ ਨੌਸੇਦਾ ਨੇ ਆਪਣੇ ਵਿਰੋਧੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਗਿ੍ਰਡਾ ਸਿਮੋਨਿਟੇ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਇਕ ਵਾਰ ਮੁੜ ਰਾਸ਼ਟਰਪਤੀ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਲਿਥੁਆਨੀਆ ਦੇ ਕੇਂਦਰੀ ਚੋਣ ਕਮਿਸ਼ਨ ਦੇ ਮੁੱਢਲੇ ਅੰਕੜਿਆਂ ਮੁਤਾਬਕ ਨੌਸੇਦਾ ਨੂੰ 74.5 ਫ਼ੀਸਦੀ ਅਤੇ ਸਿਮੋਨਿਟੇ ਨੂੰ 24.1 ਫ਼ੀਸਦੀ ਵੋਟਾਂ ਮਿਲੀਆਂ ਹਨ। ਨੈਸੇਦਾ (60) ਇਕ ਮੱਧਮ ਰੂੜ੍ਹੀਵਾਦੀ ਨੇਤਾ ਅਤੇ ਯੂਕਰੇਨ ਦੇ ਇਕ ਮਜ਼ਬੂਤ ਸਮਰਥਕ ਹੈ। ਲਿਥੁਆਨੀਆ ਨੇ ਆਪਣੇ ਕਾਰਜਕਾਲ ਦੌਰਾਨ ਬੇਲਾਰੂਸ ਤੋਂ ਭੱਜਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਨਾਹ ਦਿੱਤੀ ਹੈ। ਲਿਥੁਆਨੀਆ ਦੀ ਇਕ ਅਖ਼ਬਾਰ ਮੁਤਾਬਕ, ਨੌਸੇਦਾ ਨੇ ਐਤਵਾਰ ਰਾਤ ਵੋਟਾਂ ਦੀ ਗਿਣਤੀ ਤੋਂ ਬਾਅਦ ਕਿਹਾ, ‘’ਲਿਥੁਆਨੀਆ ਦੀ ਆਜ਼ਾਦੀ ਇਕ ਨਾਜ਼ੁਕ ਸਮੁੰਦਰੀ ਜਹਾਜ਼ ਵਾਂਗ ਹੈ, ਜਿਸ ਨੂੰ ਟੁੱਟਣ ਤੋਂ ਸਾਨੂੰ ਬਚਾਉਣਾ ਚਾਹੀਦਾ ਅਤੇ ਸੁਰੱਖਿਅਤ ਰੱਖਣਾ ਚਾਹੀਦਾ ਹੈ।’’ ਬਾਲਟਿਕ ਦੇਸ਼ ਦੇ ਸਹਿਯੋਗੀਆਂ ਅਮਰੀਕਾ, ਜਰਮਨੀ, ਪੋਲੈਂਡ ਅਤੇ ਹੋਰਨਾਂ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਲਈ ਸਮਰਥਨ, ਰੂਸੀ ਖ਼ਤਰੇ ਪ੍ਰਤੀ ਰਵੱਈਏ ਵਰਗੇ ਬੁਨਿਆਦੀ ਮੁੱਦਿਆਂ ‘’ਤੇ ਸਾਡੀ ਸਥਿਤੀ ਇਕ ਸਮਾਨ ਹੈ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?