ਮੈਲਬੌਰਨ – ਆਸਟਰੇਲੀਆ ਨੂੰ ਖਿਡਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਈ.ਪੀ.ਐਲ. ਤੇ ਟੀ-20 ਵਿਸ਼ਵ ਕੱਪ ਵਿਚਾਲੇ ਥੋੜ੍ਹਾ ਫ਼ਰਕ ਹੋਣ ਕਾਰਨ ਉਸ ਨੂੰ ਅਗਲੇ ਮਹੀਨੇ ਹੋਣ ਵਾਲੇ ਆਈ.ਸੀ.ਸੀ. ਟੂਰਨਾਮੈਂਟ ਦੇ ਅਭਿਆਸ ਮੈਚਾਂ ਲਈ ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਬਦਲ ਵਜੋਂ ਮੈਦਾਨ ’ਚ ਉਤਾਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਆਸਟਰੇਲੀਆ ਬੁੱਧਵਾਰ ਨੂੰ ਨਾਮੀਬੀਆ ਅਤੇ ਸ਼ੁੱਕਰਵਾਰ ਨੂੰ ਤਿ੍ਰਨੀਦਾਦ ਵਿਚ ਵੈਸਟਇੰਡੀਜ਼ ਵਿਰੁੱਧ ਦੋ ਅਭਿਆਸ ਮੈਚ ਖੇਡੇਗਾ ਪਰ ਉਸ ਕੋਲ ਦੋ ਮੈਚਾਂ ਲਈ ਸਿਰਫ ਅੱਠ ਖਿਡਾਰੀ ਉਪਲਬਧ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਆਈ.ਪੀ.ਐਲ. ਪਲੇਆਫ਼ ਵਿਚ ਖੇਡਣ ਤੋਂ ਬਾਅਦ ਛੁੱਟੀ ਲੈਣਗੇ।
ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਤੋਂ ਠੀਕ ਹੋ ਰਹੇ ਕਪਤਾਨ ਮਿਸ਼ੇਲ ਮਾਰਸ਼ ਦਾ ਵੀ ਨਾਮੀਬੀਆ ਵਿਰੁਧ ਖੇਡਣਾ ਨਿਸ਼ਚਿਤ ਨਹੀਂ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ’‘ਸਾਡੇ ਕੋਲ ਖਿਡਾਰੀਆਂ ਦੀ ਕਮੀ ਹੋਵੇਗੀ। ਪਰ ਇਹ ਅਭਿਆਸ ਮੈਚ ਹੈ। ਜਿਨ੍ਹਾਂ ਖਿਡਾਰੀਆਂ ਨੂੰ ਖੇਡਣ ਦੀ ਜ਼ਰੂਰਤ ਹੈ ਉਹ ਖੇਡਣਗੇ ਅਤੇ ਅਸੀਂ ਉੱਥੋਂ ਫੈਸਲਾ ਕਰਾਂਗੇ।