ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣ ਗਏ ਹਨ।

ਮੁੰਬਈ – ਏਸ਼ੀਆ ਵਿਚ ਅਮੀਰ ਲੋਕਾਂ ਦੀ ਸੂਚੀ ਵਿਚ ਇੱਕ ਵਾਰ ਫਿਰ ਬਹੁਤ ਵੱਡਾ ਉਲਟ–ਫੇਰ ਹੋ ਗਿਆ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਹ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

‘ਬਲੂਮਬਰਗ ਬਿਲੀਨੀਅਰਜ਼ ਇੰਡੈਕਸ’ ਵਿੱਚ ਦੁਨੀਆ ਭਰ ਦੇ ਅਰਬਪਤੀਆਂ ਦੀ ਜਾਇਦਾਦ ਰੋਜ਼ਾਨਾ ਤੌਰ ’ਤੇ ਅਪਡੇਟ ਹੁੰਦੀ ਰਹਿੰਦੀ ਹੈ ਅਤੇ ਬਲੂਮਬਰਗ ਅਨੁਸਾਰ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਹੁਣ 92.6 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਇਸ ਨੂੰ ਭਾਰਤੀ ਰੁਪਏ ਵਿਚ ਲਗਭਗ 8.97 ਲੱਖ ਕਰੋੜ ਰੁਪਏ ਬਣਦਾ ਹੈ। ਇੰਝ ਉਨ੍ਹਾਂ ਨੇ ਏਸ਼ੀਆ ਦਾ ਤਾਜ ਆਪਣੇ ਨਾਂਅ ਕਰ ਲਿਆ ਹੈ ਅਤੇ ਦੁਨੀਆ ਭਰ ਵਿਚ ਉਹ 19ਵੇਂ ਨੰਬਰ ’ਤੇ ਆ ਗਏ ਹਨ। ਦੂਜੇ ਪਾਸੇ, ਲੰਬੇ ਸਮੇਂ ਤੋਂ ਏਸ਼ੀਆ ਦੇ ਸਿਖਰ ’ਤੇ ਬੈਠੇ ਮੁਕੇਸ਼ ਅੰਬਾਨੀ ਹੁਣ ਇੱਕ ਥਾਂ ਹੇਠਾਂ ਵੱਲ ਨੂੰ ਖਿਸਕ ਗਏ ਹਨ। ਉਨ੍ਹਾਂ ਦੀ ਜਾਇਦਾਦ ਹੁਣ 90.8 ਅਰਬ ਡਾਲਰ ਰਹਿ ਗਈ ਹੈ, ਜੋ ਰੁਪਏ ਵਿਚ ਲਗਭਗ 8.43 ਲੱਖ ਕਰੋੜ ਰੁਪਏ ਬਣਦੀ ਹੈ। ਉਹ ਦੁਨੀਆ ਭਰ ਦੀ ਲਿਸਟ ਵਿਚ 20ਵੇਂ ਨੰਬਰ ’ਤੇ ਆ ਗਏ ਹਨ।

ਦੋਵਾਂ ਅਰਬਪਤੀਆਂ ਵਿੱਚ ਫਰਕ ਬਹੁਤ ਘੱਟ ਹੈ ਅਤੇ ਇਹ ਫਰਕ ਸਿਰਫ਼ 54 ਹਜ਼ਾਰ ਕਰੋੜ ਰੁਪਏ ਦਾ ਹੀ ਹੈ। ਇਸ ਲਈ ਇਹ ਦੌੜ ਬਹੁਤ ਨੇੜੇ ਦੀ ਹੈ ਅਤੇ ਇੱਕ ਛੋਟੀ ਜਿਹੀ ਤਬਦੀਲੀ ਨਾਲ ਵੀ ਰੈਂਕ ਬਦਲ ਸਕਦਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਕਰਕੇ ਉਨ੍ਹਾਂ ਦੀ ਜਾਇਦਾਦ ਵਿਚ 8.1 ਅਰਬ ਡਾਲਰ ਦਾ ਵਾਧਾ ਹੋਇਆ ਪਰ ਮੁਕੇਸ਼ ਅੰਬਾਨੀ ਲਈ ਇਹ ਸਾਲ ਘੱਟ ਲਾਹੇਵੰਦ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਉਤਰਾਅ-ਚੜ੍ਹਾਅ ਰਿਹਾ ਅਤੇ ਇਸ ਕਰਕੇ ਉਨ੍ਹਾਂ ਦੀ ਜਾਇਦਾਦ ਵਿਚ 16.9 ਅਰਬ ਡਾਲਰ ਦੀ ਵੱਡੀ ਗਿਰਾਵਟ ਆਈ।

Related posts

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ

ਭਾਰਤ ਵਿੱਚ ਮਨੀ ਲਾਂਡਰਿੰਗ ਤੇ ਵਿੱਤੀ ਅਪਰਾਧਾਂ ਵਿਰੁੱਧ ਕਾਰਵਾਈ ਲਈ ਸਮਝੌਤਾ ਸਹੀਬੰਦ