ਚੀਨ ਦੀ ਵੈੱਟ ਮਾਰਕਿਟ ’ਚ ਮਿਲੇ 18 ਹੋਰ ਵਾਇਰਸ

ਬੀਜਿੰਗ – ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਦੀ ਸੀ ਫੂਡ ਮਾਰਕੀਟ ਤੋਂ ਮਨੁੱਖਾਂ ਤੱਕ ਪਹੁੰਚਿਆ ਸੀ, ਜਿਸ ਨਾਲ ਹੁਣ ਤਕ 25.38 ਕਰੋਡ਼ ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਦਕਿ 51 ਲੱਖ ਤੋਂ ਵੱਧ ਨੂੰ ਜਾਨ ਗਵਾਉਣੀ ਪਈ ਹੈ।

ਵਿਗਿਆਨੀਆਂ ਨੇ 1,725 ਜੰਗਲੀ ਜਾਨਵਰਾਂ ਦਾ ਵਿਸ਼ਲੇਸ਼ਣ ਕੀਤਾ। ਇਹ ਜਾਨਵਰ 16 ਨਸਲਾਂ ਦੇ ਸਨ, ਜਿਨ੍ਹਾਂ ਦੇ ਨਮੂਨੇ ਦੇਸ਼ ਭਰ ਤੋਂ ਲਗਏ ਗਏ ਸਨ। ਨਾਨਜਿੰਗ ਐਗਰੀਕਲਚਰ ਯੂਨੀਵਰਸਿਟੀ ਆਫ ਚਾਈਨਾਂ ਦੇ ਵੈਟਨਰੀ ਮੈਡੀਸਿਨ ਕਾਲਜ ਨਾਲ ਜੁਡ਼ੇ ਅਧਿਐਨ ਦੇ ਲੇਖਕ ਸ਼ੁਓ ਸੁ ਨੇ ਕਿਹਾ ਕਿ ਦੁੱਧ ਚੁੰਗਾਉਣ ਵਾਲੇ ਜਾਨਵਰਾਂ ਨੂੰ ਇਨਫੈਕਟਿਡ ਕਰਨ ਵਾਲੇ ਕੁਲ 71 ਵਾਇਰਸ ਪਾਏ ਗਏ, ਜਿਨ੍ਹਾਂ ’ਚੋਂ 45 ਦਾ ਪਹਿਲੀ ਵਾਰ ਪਤਾ ਲੱਗਿਆ ਸੀ। ਇਨ੍ਹਾਂ ’ਚੋਂ 18 ਅਜਿਹੇ ਹਨ, ਜਿਹਡ਼ੇ ਪਾਲਤੂ ਜਾਨਵਰਾਂ ਤੇ ਮਨੁੱਖਾਂ ਨੂੰ ਵੀ ਆਪਣੇ ਲਪੇਟ ’ਚ ਲੈ ਸਕਦੇ ਹਨ। ਹਾਲਾਂਕਿ ਟੀਮ ਨੂੰ ਇਸ ਦੌਰਾਨ ਸਾਰਸ ਸੀਓਵੀ ਜਾਂ ਸਾਰਸ ਸੀਓਵੀ-2 ਵਰਗੇ ਵਾਇਰਸ ਨਹੀਂ ਮਿਲੇ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ