ਚੋਣਾਂ ਦੌਰਾਨ ਐਸਡੀਐਮ ਨੂੰ ਥੱਪੜ ਮਾਰਨ ਵਾਲਾ ਨਰੇਸ਼ ਮੀਨਾ ਗ੍ਰਿਫ਼ਤਾਰ

ਜੈਪੁਰ – ਰਾਜਸਥਾਨ ਦੇ ਟੋਂਕ ਜ਼ਿਲ੍ਹੇ ਤੋਂ ਆਜ਼ਾਦ ਵਿਧਾਇਕ ਉਮੀਦਵਾਰ ਨਰੇਸ਼ ਮੀਨਾ ਨੂੰ ਵੀਰਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕਾਂਗਰਸ ਤੋਂ ਬਾਗੀ ਨਰੇਸ਼ ਮੀਨਾ ਨੇ ਐਸਡੀਐਮ ਮਾਲਪੁਰਾ ਅਮਿਤ ਚੌਧਰੀ ਨੂੰ ਕਾਲਰ ਨਾਲ ਫੜ ਲਿਆ ਅਤੇ ਥੱਪੜ ਮਾਰ ਦਿੱਤਾ। ਚੌਧਰੀ ਬੁੱਧਵਾਰ ਨੂੰ ਹੋਈਆਂ ਉਪ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਤੋਂ ਵੋਟ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਸਮਰਾਤਾ ਪਿੰਡ ਨੂੰ ਦਿਓਲੀ ਦੀ ਬਜਾਏ ਉਨਾੜਾ ਸਬ-ਡਿਵੀਜ਼ਨ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਨੇ ਪੋਲਿੰਗ ਦਾ ਬਾਈਕਾਟ ਕੀਤਾ ਸੀ। ਮੀਨਾ ਪਿੰਡ ਵਾਸੀਆਂ ਦਾ ਸਾਥ ਦੇ ਰਹੇ ਸੀ। ਇਸ ਘਟਨਾ ਕਾਰਨ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ, ਜਿਸ ਵਿਚ ਵਾਹਨਾਂ ਨੂੰ ਅੱਗ ਲਗਾਈ ਗਈ, ਪੁਲੀਸ ’ਤੇ ਪਥਰਾਅ ਕੀਤਾ ਗਿਆ ਅਤੇ ਇਸ ਦੌਰਾਨ 60 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ।

Related posts

ਪੱਛਮੀ ਬੰਗਾਲ ‘ਚ 152 ਸੀਟਾਂ ਅਤੇ ਤਾਮਿਲਨਾਡੂ ‘ਚ 234 ਸੀਟਾਂ ‘ਤੇ ਵੋਟਿੰਗ ਜਾਰੀ

ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ

ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ – ਯੋਗੀ ਆਦਿੱਤਿਆਨਾਥ