ਚੰਦਰਬਾਬੂ ਨਾਇਡੂ ਨੇ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਅਮਰਾਵਤੀ – ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ। ਜਨਸੇਨਾ ਦੇ ਮੁਖੀ ਅਤੇ ਅਭਿਨੇਤਾ ਪਵਨ ਕਲਿਆਣ ਨੇ ਨਾਇਡੂ ਕੈਬਨਿਟ ’ਚ ਮੰਤਰੀ ਵਜੋਂ ਸਹੁੰ ਚੁੱਕੀ। ਚੰਦਰਬਾਬੂ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਨਜ਼ੀਰ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁਕਾਈ। ਵਿਜੇਵਾੜਾ ਕੇਸਰਪੱਲੀ ਪਾਰਕ ’ਚ ਹੋਏ ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇ.ਪੀ.ਨੱਡਾ, ਕੇਂਦਰੀ ਮੰਤਰੀ ਚਿਰਾਗ ਪਾਸਵਾਨ, ਤੇਲੰਗਾਨਾ ਭਾਜਪਾ ਨੇਤਾ ਜੀ. ਕਿਸ਼ਨ ਰੈੱਡੀ, ਰਾਮਦਾਸ ਅਠਾਵਲੇ,ਟੀ.ਡੀ.ਪੀ. ਨੇਤਾ ਪ੍ਰਫੁੱਲ ਪਟੇਲ, ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਨਿਤਿਨ ਗਡਕਰੀ, ਅਨੁਪ੍ਰਿਆ ਪਟੇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਇਲਾਵਾ ਅਦਾਕਾਰ ਚਿਰੰਜੀਵ ਅਤੇ ਰਜਨੀਕਾਂਤ ਨੇ ਵੀ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਮੁਖੀ ਚੰਦਰਬਾਬੂ ਨਾਇਡੂ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। 2024 ਦੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਟੀ.ਡੀ.ਪੀ. ਨੂੰ ਭਾਰੀ ਬਹੁਮਤ ਮਿਲਿਆ। ਵਿਧਾਨ ਸਭਾ ਵਿਚ ਟੀ.ਡੀ.ਪੀ. ਨੇ 135 ਅਤੇ ਜਨਸੇਨਾ ਪਾਰਟੀ ਨੇ 21 ਸੀਟਾਂ ਜਿੱਤ ਕੇ ਇਤਿਹਾਸਲ ਰਚ ਦਿੱਤਾ। 2019 ਵਿਚ ਟੀ.ਡੀ.ਪੀ.ਨੇ ਆਂਧਰਾ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਦਿਆਂ ਐਨ.ਡੀ.ਏ. ਤੋਂ ਵੱਖ ਹੋ ਗਿਆ।

Related posts

ਅੰਤਰਰਾਸ਼ਟਰੀ ਬ੍ਰਾਂਡਾਂ ਦੇ ਨਕਲੀ ਕੱਪੜੇ ਬਣਾਕੇ ਵੇਚਣ ਵਾਲੀ ਕੰਪਨੀ ਦਾ ਪਰਦਾਫ਼ਾਸ਼ !

ਚਾਰ ਧਾਮ ਅਤੇ ਇਸ ਨਾਲ ਜੁੜੇ 48 ਮੰਦਰਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਰੋਕ ਲੱਗੇਗੀ

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”