ਰਾਏਪੁਰ – ਛੱਤੀਸਗੜ੍ਹ ਦੇ ਸੁਕਮਾ ਸੁਰੱਖਿਆ ਕਰਮੀਆਂ ਦਰਮਿਆਨ ਦੋ ਵੱਖ-ਵੱਖ ਮੁਕਾਬਲਿਆਂ ਵਿਚ ਦੋ ਔਰਤਾਂ ਸਮੇਤ ਪੰਜ ਨਕਸਲੀ ਮਾਰੇ ਜਾਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸੁਕਮਾ ਅਤੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਨਾਲ ਲੱਗਦੇ ਜੰਗਲਾਂ ਵਿੱਚ ਹੋਇਆ। ਮਾਰੇ ਗਏ ਨਕਸਲੀਆਂ ਵਿੱਚ ਪੰਜ ਲੱਖ ਦੀ ਇਨਾਮੀ ਮਹਿਲਾ ਨਕਸਲੀ ਮੁੰਨੀ ਦੇ ਸਮੇਤ ਪੰਜ ਹੋਰ ਨਕਸਲੀ ਮਾਰੇ ਗਏ।ਅਧਿਕਾਰਤ ਬਿਆਨਾਂ ਅਨੁਸਾਰ, ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆਂ ਕਰਮਚਾਰੀਆਂਂ ਦੁਆਰਾ ਇਕ ਮੁਕਾਬਲੇ ’ਚ ਪੰਜ ਲੱਖ ਰੁਪਏ ਦੇ ਇਨਾਮ ਵਾਲੀ ਇੱਕ ਮਹਿਲਾ ਨਕਸਲੀ ਨੂੰ ਗੋਲੀ ਮਾਰ ਹਲਾਕ ਕਰ ਦਿੱਤਾ। ਮੁਕਾਬਲੇ ਦੀ ਪੂਰੀ ਕਾਰਵਾਈ ਸੁਕਮਾ, ਦਾਂਤੇਵਾੜਾ ਅਤੇ ਬਸਤਰ ਜ਼ਿਲ੍ਹਿਆਂਂਦੇ ਰਿਜ਼ਰਵ ਗਾਰਡ (ਡੀਆਰਆਈ) ਦੇ ਜਵਾਨਾਂ ਨੇ ਕੀਤੀ ਹੈ। ਇਸ ਦੇ ਨਾਲ ਹੀ ਮੁਕਾਬਲੇ ਦੀ ਦੂਜੀ ਘਟਨਾ ਛੱਤੀਸਗੜ੍ਹ ਅਤੇ ਤੇਲੰਗਾਨਾ ਦੀ ਸਰਹੱਦ ਨਾਲ ਲੱਗਦੇ ਜੰਗਲਾਂ ਵਿੱਚ ਸਵੇਰੇ ਤੜਕੇ ਵਾਪਰੀ। ਬਸਤਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਦੇ ਅਨੁਸਾਰ,ਗੁਆਂਢੀ ਤੇਲੰਗਾਨਾ ਦੀ ਵਿਸ਼ੇਸ਼ ਨਕਸਲ ਵਿਰੋਧੀ ਗਰੇਹਾਉਂਡ ਯੂਨਿਟ ਦੀ ਟੀਮ ਨੂੰ ਨਕਸਲੀਆਂ ਦੀ ਹਰਕਤ ਦੀ ਸੂਚਨਾ ਮਿਲੀ ਸੀ। ਸੂਚਨਾ ਸੀ ਕਿ ਇਲਾਕੇ ’ਚ ਮਾਓਵਾਦੀ ਨੇਤਾ ਸੁਧਾਕਰ ਦੇ 40 ਹਥਿਆਰਬੰਦ ਮਾਓਵਾਦੀ ਮੌਜੂਦ ਹਨ। ਜਿਸ ਤੋਂ ਬਾਅਦ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਤੇਲੰਗਾਨਾ ਦੇ ਮੁਲੁਗੂ ਦੇ ਜੰਗਲਾਂ ’ਚ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ। ਉਸਨੇ ਇਹ ਵੀ ਕਿਹਾ ਕਿ ਬੀਜਾਪੁਰ ਤੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ਼) ਦੀ ਇੱਕ ਸੰਯੁਕਤ ਟੀਮ ਨੇ ਇਲਾਕੇ ਦੀ ਘੇਰਾ ਘੇਰਾਬੰਦੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੁਲਿਸ ਦੇ ਇੰਸਪੈਕਟਰ ਜਨਰਲ ਦੇ ਅਨੁਸਾਰ, ਸਵੇਰੇ ਲਗਪਗ 7 ਵਜੇ, ਗ੍ਰੇਹੌਂਡਜ਼ ਟੀਮ ਦਾ ਸੇਮਲਦੋਦੀ ਪਿੰਡ (ਬੀਜਾਪੁਰ) ਅਤੇ ਪੇਨੁਗੋਲੂ ਪਿੰਡ (ਮੁਲੁਗੂ) ਦੇ ਨੇੜੇ ਜੰਗਲ ਵਿੱਚ ਅੱਤਵਾਦੀਆਂਂ ਨਾਲ ਮੁਕਾਬਲਾ ਹੋਇਆ। ਜਿਸ ਤੋਂਂ ਬਾਅਦ ਮੌਕੇ ’ਤੇਂਹੀ ਚਾਰ ਅੱਤਵਾਦੀਆਂਂ ਦੀਆਂਂਲਾਸ਼ਾਂ ਬਰਾਮਦ ਹੋਈਆਂ। ਇਸ ਦੌਰਾਨ ਗ੍ਰੇਹਾਊਂਡ ਟੀਮ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਏਅਰਲਿਫ਼ਟ ਕਰਕੇ ਵਾਰੰਗਲ ਦੇ ਹਸਪਤਾਲ ’ਚ ਕਰਵਾਇਆ ਲਈ ਲਿਆਂਦਾ ਗਿਆ। ਪੁਲਿਸ ਸੁਪਰਡੈਂਟ ਸੁਨੀਲ ਸ਼ਰਮਾ ਅਨੁਸਾਰ, ਸੁਕਮਾ, ਦਾਂਤੇਵਾੜਾ ਅਤੇ ਬਸਤਰ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨਾਂ ਨੇ ਆਪਰੇਸ਼ਨ ਵਿੱਚ ਹਿੱਸਾ ਲਿਆ। ਤਿੰਨਾਂ ਜ਼ਿਲ੍ਹਿਆਂ ਦੇ ਟਰਾਈ-ਜੰਕਸ਼ਨ ’ਤੇ ਜੰਗਲ ਵਿਚ ਮਾਓਵਾਦੀ ਸਿਖਰਲੀ ਡਵੀਜ਼ਨਲ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਲਾਕੇ ’ਚ 35-40 ਨਕਸਲੀ ਮੌਜੂਦ ਹਨ, ਜਿਸ ਦੇ ਆਧਾਰ ’ਤੇ ਤਿੰਨਾਂ ਇਲਾਕਿਆਂ ਦੇ ਸੁਰੱਖਿਆ ਬਲਾਂ ਨੇ ਸੋਮਵਾਰ ਰਾਤ ਨੂੰ ਉੱਥੇ ਕਾਰਵਾਈ ਸ਼ੁਰੂ ਕਰ ਦਿੱਤੀ। ਟੋਗਪਾਲ ਥਾਣਾ ਖੇਤਰ ਦੇ ਅਧੀਨ ਮਰਜੁਮ ਪਹਾੜੀਆਂ’ਤੇ ਸਵੇਰੇ 6:45 ਵਜੇ ਦੇ ਕਰੀਬ ਅੱਤਵਾਦੀਆਂਂ ਅਤੇ ਇਕ ਗਸ਼ਤੀ ਦਲ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।