ਜਜ਼ਬੇ ਨੂੰ ਸਲਾਮ ! 102 ਸਾਲ ਦੀ ਬਜ਼ੁਰਗ ਨੇ 7000 ਫੁੱਟ ਤੋਂ ਮਾਰੀ ਛਾਲ

ਲੰਡਨ – ਇੱਕ ਖਾਸ ਉਮਰ ਵਿੱਚ ਪਹੁੰਚਣ ਤੋਂ ਬਾਅਦ ਲੋਕਾਂ ਦਾ ਸਰੀਰ ਉਨ੍ਹਾਂ ਦਾ ਸਾਥ ਨਹੀਂ ਦਿੰਦਾ, ਬਜ਼ੁਰਗ ਲੋਕ ਘਰ ਵਿੱਚ ਹੀ ਆਰਾਮ ਕਰਨਾ ਪਸੰਦ ਕਰਦੇ ਹਨ। ਪਰ ਬਿ੍ਰਟਨ ਵਿੱਚ ਇੱਕ ਔਰਤ ਨੇ ਐਤਵਾਰ ਨੂੰ ਆਪਣਾ 102ਵਾਂ ਜਨਮ ਦਿਨ ਮਨਾਇਆ। ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੇ ਬਹੁਤ ਹੀ ਅਨੋਖਾ ਤਰੀਕਾ ਚੁਣਿਆ। ਦਰਅਸਲ ਉਸਨੇ ਸਕਾਈ ਡਾਈਵਿੰਗ ਕੀਤੀ। ਅਜਿਹਾ ਕਰਕੇ ਔਰਤ ਸਕਾਈ ਡਾਈਵਿੰਗ ਕਰਨ ਵਾਲੀ ਬਿ੍ਰਟੇਨ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ। ਅੱਜ ਅਸੀਂ ਤੁਹਾਨੂੰ ਉਸ ਬਜ਼ੁਰਗ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਇਹ ਰਿਕਾਰਡ ਬਣਾਇਆ ਹੈ। ਜਾਣਕਾਰੀ ਮੁਤਾਬਕ ਮੈਨੇਟ ਬੈਲੀ ਵੂਮੈਨ ਰਾਇਲ ਨੇਵਲ ਸਰਵਿਸ ‘ਚ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਿਸਰ ‘ਚ ਤਾਇਨਾਤ ਸੀ। ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਉਸਨੇ ਦੱਸਿਆ ਕਿ ਉਹ ਮੋਟਰ ਨਿਊਰੋਨ ਡਿਜ਼ੀਜ਼ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ ਅਤੇ ਉਸਨੇ ਆਪਣੀ ਐਸੋਸੀਏਸ਼ਨ ਲਈ ਫੰਡ ਇਕੱਠਾ ਕਰਨ ਲਈ ਆਪਣਾ ਜਨਮ ਦਿਨ ਮਨਾਉਣ ਲਈ ਇਹ ਵਿਲੱਖਣ ਤਰੀਕਾ ਚੁਣਿਆ। ਇਸ ਸਮਾਗਮ ਰਾਹੀਂ ਉਨ੍ਹਾਂ ਨੇ ਲੋੜਵੰਦ ਲੋਕਾਂ ਲਈ ਕਰੀਬ 11 ਲੱਖ ਰੁਪਏ ਇਕੱਠੇ ਕੀਤੇ ਹਨ।ਉਸ ਨੇ ਕਿਹਾ ਕਿ ਇਹ ਕਾਫੀ ਡਰਾਉਣਾ ਸੀ। ਛਾਲ ਮਾਰਨ ਤੋਂ ਬਾਅਦ ਮੇਰੇ ਸਾਹ ਰੁਕਣ ਲੱਗੇ। ਪਰ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਆਪਣੇ ਆਪ ਨੂੰ ਹਵਾ ਵਿੱਚ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਸ ਵਿਚ ਇੰਨਾ ਸਾਹਸ ਕਰਨ ਦੀ ਸਮਰੱਥਾ ਹੈ। ਉਸ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਰਹੀ ਹਾਂ ਕਿ ਮੈਂ ਫਿੱਟ ਅਤੇ ਸਿਹਤਮੰਦ ਹਾਂ।

Related posts

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ

ਭਾਰਤ ਨੇ ਜਮੈਕਾ ਨੂੰ ਇਲੈਕਟ੍ਰਾਨਿਕ ਸਕੋਰਬੋਰਡ ਦਾ ਤੋਹਫ਼ਾ ਦਿੱਤਾ