ਜਬਰ ਜਨਾਹ ਦੇ ਮਾਮਲੇ ‘ਚ ਫਸੇ ਪਦਮਸ਼੍ਰੀ ਊਧਵ ਭਰਾਲੀ

ਨਵੀਂ ਦਿੱਲੀ – ਅਸਾਮ ਦੀ ਉੱਤਰੀ ਲਖੀਮਪੁਰ ਪੁਲਿਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਅਸਾਮ ਦੇ ਰਹਿਣ ਵਾਲੇ ਪਦਮਸ਼੍ਰੀ ਊਧਵ ਭਰਾਲੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਥਿਤ ਮਾਮਲੇ ‘ਚ ਭਰਾਲੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਕੇਸ ਦਰਜ ਹੋਣ ਤੋਂ ਬਾਅਦ ਭਰਾਲੀ ਨੇ ਗੁਹਾਟੀ ਹਾਈ ਕੋਰਟ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਜਸਟਿਸ ਅਰੁਣ ਦੇਵ ਚੌਧਰੀ ਦੀ ਬੈਂਚ ਨੇ ਉਸ ਨੂੰ ਕੁਝ ਸ਼ਰਤਾਂ ਨਾਲ ਅਗਾਊਂ ਜ਼ਮਾਨਤ ਦੇ ਦਿੱਤੀ।

ਅਦਾਲਤ ਨੇ ਊਧਵ ਭਰਾਲੀ ਤੋਂ 25,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਕਿ ਭਰਲੀ ਨੂੰ ਲਿਖਤੀ ਹੁਕਮਾਂ ਤੋਂ ਬਿਨਾਂ ਥਾਣੇ ਦਾ ਅਧਿਕਾਰ ਖੇਤਰ ਛੱਡਣ ਦੀ ਇਜਾਜ਼ਤ ਨਹੀਂ ਹੈ।

Related posts

ਨੋਇਡਾ ਇੰਟਰਨੈਸ਼ਨਲ ਤੋਂ ਪੈਸੇਂਜਰ ਤੇ ਕਾਰਗੋ ਉਡਾਣਾਂ ਨਾਲ ਪੰਜਾਬ ਸਮੇਤ ਸਰਹੱਦੀ ਰਾਜਾਂ ਨੂੰ ਹੋਈ ਸੌਖ !

ਭਾਰਤ ਵਲੋਂ ਜੀ 7 ਸੰਮੇਲਨ ‘ਚ “ਸਾਰਿਆਂ ਲਈ ਭਲਾਈ ਅਤੇ ਖੁਸ਼ੀ” ਦੇ ਸਿਧਾਂਤ ਦਾ ਸੱਦਾ !

ਦਿੱਲੀ-ਐਨਸੀਆਰ ਵਿੱਚ 4 ਨਵੇਂ ਨਮੋ ਸ਼ਹਿਰ ਬਣਾਏ ਜਾਣ ਦੀ ਤਿਆਰੀ