ਅਬੋਹਰ – ਪੰਜਾਬ ਦੀ ਸਿਆਸਤ ਵਿਚ ਅਚਾਨਕ ਆਏ ਵੱਡੇ ਭੂਚਾਲ ਦਾ ਅਸਰ ਅਬੋਹਰ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਹੈ। ਸ਼ਨਿਚਰਵਾਰ ਸ਼ਾਮ ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ ਤਾਂ ਸਥਾਨਕ ਅਬੋਹਰ ਹਲਕੇ ਵਿਚ ਅਸਰ ਨਜ਼ਰ ਆਇਆ। ਇੱਥੇ ਸਰਕਾਰੀ ਸਕੀਮਾਂ ਸਬੰਧੀ ਮੁੱਖ ਮੰਤਰੀ ਦੇ ਲੱਗੇ ਫਲੈਕਸ ਪੋਸਟਰ ਬੋਰਡ ਤੁਰੰਤ ਹਟਾ ਦਿੱਤੇ ਗਏ।
ਦੂਜੇ ਪਾਸੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਿਆਸਰਾਈਆਂ ਵਿਚਕਾਰ ਵਰਕਰਾਂ ਵਿਚ ਵੀ ਖੁੰਢ ਚਰਚਾ ਚੱਲਦੀ ਰਹੀ ਤੇ ਦੇਰ ਸ਼ਾਮ ਤਕ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਿਹਾ।