ਧਰਮੂਵਾਲਾ ਦੇ ਖੇਤਾਂ ’ਚੋਂ ਮਿਲੀ ਸ਼ੱਕੀ ਸਮੱਗਰੀ

ਜਲਾਲਾਬਾਦ – ਮੋਟਰਸਾਈਕਲ ਬਲਾਸਟ ਮਾਮਲੇ ਤੋਂ ਬਾਅਦ ਜਾਂਚ ਏਜੰਸੀਆਂ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ। ਸ਼ਨਿਚਰਵਾਰ ਨੂੰ ਮਾਮਲਾ ਉਸ ਸਮੇਂ ਹੋਰ ਗਹਿਰਾ ਗਿਆ ਜਦੋਂ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ ’ਤੇ ਸ਼ੱਕੀ ਸਮੱਗਰੀ ਮਿਲੀ। ਇਸ ਸਬੰਧੀ ਜਾਣਕਾਰੀ ਨਾਲ ਲੱਗਦੇ ਖੇਤ ਮਾਲਕ ਨੇ ਥਾਣਾ ਸਦਰ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਪਹਿਲਾਂ ਤਾਂ ਉਕਤ ਖੇਤ ਦਾ ਨੇੜਲਾ ਇਲਾਕਾ ਸੀਲ ਕਰ ਦਿੱਤਾ ਤੇ ਬਾਅਦ ’ਚ ਬੀਡੀਡੀਐੱਸ (ਬੰਬ ਖੋਜ ਅਤੇ ਨਿਪਟਾਰਾ ਦਸਤੇ) ਨੂੰ ਬੁਲਾਇਆ। ਇਸ ਤੋਂ ਇਲਾਵਾ ਫੋਰੈਂਸਿੰਗ ਟੀਮ ਵੀ ਮੌਕੇ ’ਤੇ ਪਹੁੰਚੀ। ਉਪਰੰਤ ਆਈਜੀ ਜਤਿੰਦਰ ਸਿੰਘ ਔਲਖ ਤੇ ਐੱਸਐੱਸਪੀ ਦੀਪਕ ਹਿਲੋਰੀ ਦੀ ਨਿਗਰਾਨੀ ਹੇਠ ਬੀਡੀਡੀਐੱਸ ਟੀਮ ਨੇ ਸ਼ੱਕੀ ਸਮੱਗਰੀ ਬਰਾਮਦ ਕੀਤੀ। ਦੂਜੇ ਪਾਸੇ ਜਦੋਂ ਮੀਡੀਆ ਨੇ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਦੱਸ ਕੇ ਹੋਰ ਕੁਝ ਵੀ ਦੱਸਣੋਂ ਇਨਕਾਰ ਕਰ ਦਿੱਤਾ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ