ਜੈਪੁਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਜਾਤੀ ਜਨਗਣਨਾ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਦੇਸ਼ ਦਾ ’ਐਕਸ-ਰੇਅ’ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ’ਚ ਕਾਂਗਰਸ ਸੱਤਾ ’ਚ ਆਉਾਂਦੀਹੈ ਤਾਂ ਪ੍ਰਦੇਸ਼ ਵਿਚ ਜਾਤੀ ਜਨਗਣਨਾ ਕਰਵਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਉਾਂਦੀਹੈ ਤਾਂ ਨੈਸ਼ਨਲ ਪੱਧਰ ’ਤੇ ਵੀ ਅਜਿਹਾ ਕਰੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਉਦੇਪੁਰ ਦੇ ਵੱਲਭਨਗਰ ’ਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੇਕਰ ਇਹ ਪਤਾ ਹੀ ਨਹੀਂ ਹੈ ਕਿ ਕਿਸ ਦੀ ਆਬਾਦੀ ਕਿੰਨੀ ਹੈ, ਤਾਂ ਅਸੀਂ ਭਾਗੀਦਾਰੀ ਬਾਰੇ ਕਿਵੇਂ ਗੱਲ ਕਰਾਂਗੇ।
ਰਾਹੁਲ ਨੇ ਕਿਹਾ ਕਿ ਜੇਕਰ ਅਸੀਂ ਅਧਿਕਾਰਾਂ ਦੀ, ਭਾਗੀਦਾਰੀ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਤਾਂ ਪਤਾ ਲਾਉਣਾ ਹੀ ਪਵੇਗਾ ਕਿ ਕਿੰਨੇ ਲੋਕ ਕਿਸ ਜਾਤੀ, ਸਮਾਜ ਦੇ ਹਨ। ਇਸ ਨੂੰ ਅਸੀਂ ਜਾਤੀ ਜਨਗਣਨਾ ਆਖਦੇ ਹਾਂ। ਜਾਤੀ ਜਨਗਣਨਾ ਦੇਸ਼ ਦਾ ਐਕਸ-ਰੇਅ ਹੈ। ਇਹ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜਸਥਾਨ ’ਚ ਕਾਂਗਰਸ ਸੱਤਾ ’ਚ ਆਉਾਂਦੀਹੈ ਤਾਂ ਸੂਬੇ ਵਿਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਰਾਹੁਲ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਹੈ, ਉਦੋਂ ਤੱਕ ਆਦਿਵਾਸੀਆਂ ਦੇ ਅਧਿਕਾਰਾਂ ਦੀ ਅਸੀਂ ਰਾਖੀ ਕਰਾਂਗ। ਤੁਹਾਡੇ ਨਾਲ ਖੜ੍ਹੇ ਹੋ ਕੇ ਅਸੀਂ ਤੁਹਾਡੇ ਬੱਚਿਆਂ ਨੂੰ ਸਿੱਖਿਆ ਦਿਵਾਵਾਂਗੇ, ਤੁਹਾਨੂੰ ਮੁਫ਼ਤ ਸਿਹਤ ਸੁਰੱਖਿਆ ਦਿਵਾਵਾਂਗੇ ਅਤੇ ਤੁਹਾਡਾ ਪਾਣੀ, ਜ਼ਮੀਨ ਅਤੇ ਜੰਗਲ ’ਤੇ ਜੋ ਹੱਕ ਬਣਦਾ ਹੈ, ਅਸੀਂ ਉਹ ਤੁਹਾਨੂੰ ਦਿਵਾਵਾਂਗੇ।