ਜੇਲ੍ਹ ‘ਚ ਬੰਦ ਮੁਖਤਾਰ ਅੰਸਾਰੀ ਦੇ ਟਿਕਾਣਿਆਂ ‘ਤੇ ਈਡੀ ਦਾ ਛਾਪਾ, ਲਖਨਊ-ਗਾਜ਼ੀਪੁਰ ‘ਚ ਪਹੁੰਚੀ ਟੀਮ

ਲਖਨਊ – ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਜੇਲ੍ਹ ‘ਚ ਬੰਦ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਦਿੱਲੀ, ਲਖਨਊ ਅਤੇ ਗਾਜ਼ੀਪੁਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਈਡੀ ਦੀਆਂ ਟੀਮਾਂ ਅੱਜ (ਵੀਰਵਾਰ) ਸਵੇਰੇ ਮੁਖਤਾਰ ਅਤੇ ਉਸ ਦੇ ਭਰਾ ਬਸਪਾ ਸੰਸਦ ਅਫਜ਼ਲ ਅੰਸਾਰੀ ਦੇ ਮੁਹੰਮਦਾਬਾਦ ਸਥਿਤ ਰਿਹਾਇਸ਼ ‘ਤੇ ਪਹੁੰਚੀਆਂ। ਗਾਜ਼ੀਪੁਰ ‘ਚ ਤਿੰਨ ਨਜ਼ਦੀਕੀ ਵਪਾਰੀਆਂ ‘ਤੇ ਵੀ ਛਾਪਾ ਮਾਰਿਆ ਗਿਆ। ਈਡੀ ਦੀਆਂ ਟੀਮਾਂ ਦਿੱਲੀ ਅਤੇ ਲਖਨਊ ਵਿੱਚ ਵੀ ਮੌਜੂਦ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਗਾਜ਼ੀਪੁਰ ਦੇ ਮਿਸ਼ਰਬਾਜ਼ਾਰ, ਟਾਊਨ ਹਾਲ, ਸਰਾਏ ਗਲੀ, ਰੌਜਾ ਅਤੇ ਮੁਹੰਮਦਾਬਾਦ ਵਿੱਚ ਛਾਪੇਮਾਰੀ ਕੀਤੀ ਹੈ। ਮਿਸ਼ਰਾ ਮਾਰਕਿਟ, ਜਵੈਲਰ ਵਿਕਰਮ ਅਗਰਹਰੀ, ਖਾਨ ਟਰੈਵਲਜ਼ ਦੇ ਸੰਚਾਲਕ ਮੁਸ਼ਤਾਕ ਖਾਨ ਸਰਾਏ ਗਲੀ, ਟਾਊਨ ਹਾਲ, ਪ੍ਰਾਪਰਟੀ ਡੀਲਰ ਗਣੇਸ਼ ਦੱਤ ਮਿਸ਼ਰਾ ਦੀ ਤਲਾਸ਼ੀ ਲਈ ਗਈ।
ਈਡੀ ਸਵੇਰੇ 6.30 ਵਜੇ ਮੁਖਤਾਰ ਅੰਸਾਰੀ ਦੇ ਗਾਜ਼ੀਪੁਰ ਸਥਿਤ ਘਰ ਪਹੁੰਚੀ। ਇਹ ਜੱਦੀ ਨਿਵਾਸ ਮੁਹੰਮਦਾਬਾਦ ਦੇ ਦਰਜ਼ੀ ਟੋਲਾ ਵਿੱਚ ਹੈ। ਈਡੀ ਦੇ ਨਾਲ ਸੀਆਰਪੀਐਫ ਦੀ ਟੁਕੜੀ ਵੀ ਪਹੁੰਚੀ ਸੀ। ਇਸ ਤੋਂ ਪਹਿਲਾਂ ਵੀ ਮੁਖਤਾਰ ਨੂੰ ਲੈ ਕੇ ਵੱਡਾ ਖੁਲਾਸਾ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਰਹਿੰਦਿਆਂ ਵੀਵੀਆਈਪੀ ਟ੍ਰੀਟਮੈਂਟ ਦੇਣ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਮੁਖਤਾਰ ਦਾ ਕੇਸ ਲੜਨ ਲਈ ਪੇਸ਼ੀ ਲਈ ਵਕੀਲ ਲਾਇਆ ਸੀ। ਵਕੀਲ ‘ਤੇ 55 ਲੱਖ ਰੁਪਏ ਖਰਚ ਕੀਤੇ ਗਏ।

Related posts

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ