ਜੈਸ਼ੰਕਰ ਦੀ ਸੁਰੱਖਿਆ ਤੇ ਭਾਰਤ ਦਾ ਰਵੱਈਆ ਸਖਤ !

ਜੈਸ਼ੰਕਰ ਨੇ ਯੂਕੇ ਦੇ ਬਿਜ਼ਨੈੱਸ ਤੇ ਵਪਾਰ ਸਕੱਤਰ ਜੋਨਾਥਨ ਰੇਨੌਲਡਸ ਨਾਲ ਮੁਕਤ ਵਪਾਰ ਸਮਝੌਤੇ (ਐਫਟੀਏ) ਬਾਰੇ ਗੱਲਬਾਤ ਕੀਤੀ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਲੰਡਨ ਦੌਰੇ ਦੌਰਾਨ ਖਾਲਿਸਤਾਨ ਸਮਰਥਕਾਂ ਵੱਲੋਂ ਉਨ੍ਹਾਂ ਦੀ ਸੁਰੱਖਿਆ ’ਚ ਲਾਈ ਗਈ ਸੰਨ੍ਹ ਦਾ ਭਾਰਤ ਨੇ ਬਰਤਾਨੀਆ ਕੋਲ ਰੋਸ ਦਰਜ ਕਰਵਾਇਆ ਹੈ। ਇਸ ਸਬੰਧੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਵਿਦੇਸ਼ ਮੰਤਰਾਲੇ ’ਚ ਸੱਦਿਆ ਗਿਆ ਤੇ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਭਾਰਤ ਨੇ ਆਸ ਜਤਾਈ ਹੈ ਕਿ ਬ੍ਰਿਟਿਸ਼ ਸਰਕਾਰ ਅਜਿਹੇ ਮਾਮਲੇ ’ਚ ਕੂਟਨੀਤਕ ਵਚਨਬੱਧਤਾ ਦਾ ਪਾਲਣ ਕਰੇਗੀ ਅਤੇ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇਰਣਧੀਰ ਜੈਸਵਾਲ ਨੇ ਕਿਹਾ ਹੈ, ‘ਸਾਨੂੰ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਬ੍ਰਿਟੇਨ ਵਿੱਚ ਮੌਜੂਦ ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਦੁਆਰਾ ਸੁਰੱਖਿਆ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।’ ਅਸੀਂ ਇਸ ਸਬੰਧ ਵਿੱਚ ਬ੍ਰਿਟਿਸ਼ ਅਧਿਕਾਰੀਆਂ ਨੂੰ ਆਪਣੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ ਹੈ। ਅਸੀਂ ਵਿਦੇਸ਼ ਮੰਤਰੀ ਦੀ ਯਾਤਰਾ ਦੌਰਾਨ ਬਰਤਾਨੀਆਂ ਸਥਿਤ ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਵਲੋਂ ਸੁਰੱਖਿਆ ਪ੍ਰਬੰਧਾਂ ਦੀ ਉਲੰਘਣਾ ਬਾਰੇ ਬਰਤਾਨੀਆਂ ਦੇ ਅਧਿਕਾਰੀਆਂ ਨੂੰ ਅਪਣੀ ਡੂੰਘੀ ਚਿੰਤਾ ਤੋਂ ਜਾਣੂ ਕਰਵਾ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਵੱਡਾ ਪ੍ਰਸੰਗ ਹੈ। ਇਹ ਅਜਿਹੀਆਂ ਤਾਕਤਾਂ ਨੂੰ ਦਿਤੇ ਗਏ ਲਾਇਸੈਂਸ ਦੇ ਨਾਲ-ਨਾਲ ਉਨ੍ਹਾਂ ਦੀਆਂ ਧਮਕੀਆਂ, ਭੜਕਾਊ ਕਾਰਵਾਈਆਂ ਅਤੇ ਬਰਤਾਨੀਆਂ ਵਿਚ ਸਾਡੀਆਂ ਜਾਇਜ਼ ਕੂਟਨੀਤਕ ਗਤੀਵਿਧੀਆਂ ਵਿਚ ਰੁਕਾਵਟ ਪਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹੋਰ ਕਾਰਵਾਈਆਂ ਪ੍ਰਤੀ ਉਦਾਸੀਨਤਾ ਦੋਹਾਂ ਨੂੰ ਸਾਹਮਣੇ ਲਿਆਉਂਦਾ ਹੈ। ਹਾਲਾਂਕਿ ਭਾਰਤ ਨੇ ਇਸ ਮਾਮਲੇ ’ਤੇ ਬਰਤਾਨੀਆਂ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ’ਤੇ ਧਿਆਨ ਦਿਤਾ ਹੈ ਪਰ ਇਸ ਦੀ ਇਮਾਨਦਾਰੀ ਬਾਰੇ ਸਾਡਾ ਨਜ਼ਰੀਆ ਇਸ ਅਤੇ ਪਿਛਲੇ ਮੌਕਿਆਂ ’ਤੇ ਦੋਸ਼ੀਆਂ ਵਿਰੁਧ ਕੀਤੀ ਗਈ ਕਾਰਵਾਈ ’ਤੇ ਨਿਰਭਰ ਕਰੇਗਾ।

ਭਾਰਤ ਨੇ ਸ਼ੁਕਰਵਾਰ ਨੂੰ ਬਰਤਾਨੀਆਂ ’ਤੇ ਦਬਾਅ ਪਾਇਆ ਕਿ ਉਹ ਲੰਡਨ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਸੁਰੱਖਿਆ ਦੀ ਉਲੰਘਣਾ ’ਚ ਸ਼ਾਮਲ ਖਾਲਿਸਤਾਨ ਸਮਰਥਕਾਂ ਵਿਰੁਧ ਕਾਰਵਾਈ ਕਰੇ। ਇਕ ਗਰਮਖ਼ਿਆਲੀ ਪ੍ਰਦਰਸ਼ਨਕਾਰੀ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਦਕਿ ਕੁੱਝ ਹੋਰ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ ਜਦੋਂ ਜੈਸ਼ੰਕਰ ਬੁਧਵਾਰ ਸ਼ਾਮ ਨੂੰ ਇੰਸਟੀਚਿਊਟ ਵਿਚ ਇਕ ਇੰਟਰਐਕਟਿਵ ਸੈਸ਼ਨ ਖਤਮ ਕਰਨ ਤੋਂ ਬਾਅਦ ਚੈਥਮ ਹਾਊਸ ਤੋਂ ਬਾਹਰ ਨਿਕਲ ਰਹੇ ਸਨ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ