ਟਰੰਪ ਦੀ ਰਿਹਾਇਸ਼ ’ਤੇ ਛਾਪੇ ਦਾ ਸੋਧਿਆ ਹਲਫ਼ਨਾਮਾ ਜਾਰੀ ਕਰਨ ਦਾ ਹੁਕਮ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰਿਡਾ ਸਥਿਤ ਰਿਹਾਇਸ਼ ’ਤੇ ਬੀਤੀ ਅੱਠ ਅਗਸਤ ਦੇ ਛਾਪੇ ਸਬੰਧੀ ਸੰਘੀ ਜੱਜ ਬਰੂਸ ਰੈਨਹਰਟ ਨੇ ਅਮਰੀਕੀ ਨਿਆਂ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਉਹ ਛਾੁਪੇ ਲਈ ਜਾਰੀ ਹਲਫ਼ਨਾਮੇ ਦਾ ਸੋਧਿਆ ਰੂਪ ਸ਼ੁੱਕਰਵਾਰ ਨੂੰ ਜਨਤਕ ਕਰੇ।

ਮੈਜਿਸਟੇ੍ਰਟ ਜੱਜ ਦੇ ਹੁਕਮ ਦੇ ਇਕ ਘੰਟੇ ਬਾਅਦ ਹੀ ਨਿਆਂ ਵਿਭਾਗ ਦੇ ਬੁਲਾਰੇ ਨੇ ਸਾਫ ਕੀਤਾ ਕਿ ਵਕੀਲ ਨੇ ਹਲਫ਼ਨਾਮੇ ਨੂੰ ਬੰਗ ਲਿਫਾਫੇ ’ਚ ਜੱਜ ਨੂੰ ਸੌਂਪ ਦਿੱਤਾ ਹੈ। ਰੈਨਹਰਟ ਨੇ ਨਿਆਂ ਵਿਭਾਗ ਦੇ ਵਾਰੰਟ ’ਤੇ ਅਮਰੀਕੀ ਖੁਫੀਆ ਏਜੰਸੀ ਐੱਫਡੀਆਈ ਦੇ ਟਰੰਪ ਦੀ ਰਿਹਾਇਸ਼ ਫਲੋਰਿਡਾ ਸਥਿਤ ਘਰ ਮਾਰ-ਏ-ਲਾਗੋ ’ਤੇ ਛਾਪੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਰੈਨਹਰਟ ਨੇ ਕਿਹਾ ਕਿ ਨਿਆਂ ਵਿਭਾਗ ਨੂੰ ਕੁਝ ਗੁਪਤ ਦਸਤਾਵੇਜ਼ ਰਣਨੀਤੀ ਤਹਿਤ ਆਪਣੇ ਕੋਲ ਰੱਖਣ ਦਾ ਜਾਇਜ਼ ਕਾਰਨ ਹੈ। ਜ਼ਿਕਰਯੋਗ ਹੈ ਕਿ ਐੱਫਡੀਆਈ ਦੇ ਛਾਪੇ ਤੋਂ ਬਾਅਦ ਟਰੰਪ ਨੇ ਆਪਣੀ ਰਿਹਾਇਸ਼ ’ਤੇ ਬਿਨਾ ਵਾਰੰਟ ਦੇ ਛਾਪੇ ਦਾ ਦੋਸ਼ ਲਾਇਆ ਸੀ। ਦੋਸ਼ ਸੀ ਕਿ ਵ੍ਹਾਈਟ ਹਾਊਸ ਛੱਡਦੇ ਸਮੇਂ ਟਰੰਪ ਆਪਣੇ ਨਾਲ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕੁਝ ਦਸਤਾਵੇਜ਼ ਵੀ ਲੈ ਗਏ ਸਨ।

Related posts

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ

ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ‘ਤੇ ਖਫ਼ਾ ਕਿਉਂ ਹੈ?

ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ