ਟਰੰਪ 10 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ

ਨਿਊਯਾਰਕ – ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ 2024 ਨੇੜੇ ਆ ਰਹੀਆ ਹਨ। ਚੋਣ ਮੁਹਿੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੌਰਾਨ ਉਸ ਸਮਾਗਮ ਲਈ ਪੜਾਅ ਅਤੇ ਸਮਾਂ ਤੈਅ ਹੋ ਗਿਆ ਹੈ, ਜਿਸ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਰਿਪਬਲਿਕਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਡੈਮੋਕ੍ਰੇਟਿਕ ਵਿਰੋਧੀ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ ਹੋ ਗਏ ਹਨ। 10 ਸਤੰਬਰ ਨੂੰ ਹੋਣ ਵਾਲੀ ਬਹਿਸ ‘ਚ ਟਰੰਪ ਹਿੱਸਾ ਲੈਣ ਜਾ ਰਹੇ ਹਨ। ਇਸ ਸਬੰਧੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਸੱਚ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।ਡੋਨਾਲਡ ਟਰੰਪ ਨੇ ਆਪਣੀ ਪੋਸਟ ਵਿੱਚ ਕਿਹਾ, “ਮੈਂ ਕਮਲਾ ਹੈਰਿਸ ਨਾਲ ਬਹਿਸ ਲਈ ਰੈਡੀਕਲ ਲੈਫਟ ਡੈਮੋਕ੍ਰੇਟਸ ਨਾਲ ਸਮਝੌਤਾ ਕੀਤਾ ਹੈ। ਸਾਡੀ ਬਹਿਸ ਫਿਲਾਡੇਲਫੀਆ ਵਿੱਚ ਏਬੀਸੀ ਨਿਊਜ਼ ‘ਤੇ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ।” ਇਕ ਪਾਸੇ ਟਰੰਪ ਸਥਾਨ ਅਤੇ ਤਾਰੀਖ ਦਾ ਵੇਰਵਾ ਦੱਸਦੇ ਹੋਏ ਕਮਲਾ ਹੈਰਿਸ ‘ਤੇ ਵਰਿ੍ਹਆ। ਉਸ ਨਾਲ ਬਹਿਸ ਕਰਨ ਲਈ ਕਈ ਸ਼ਰਤਾਂ ਲਾਈਆਂ।ਟਰੰਪ ਨੇ ਕਿਹਾ ਕਿ ਉਹ ਅਤੇ ਕਮਲਾ ਹੈਰਿਸ ਨੇ ਸੀ.ਐਨ.ਐਨ ‘ਤੇ 27 ਜੂਨ ਦੀ ਬਹਿਸ ਦੌਰਾਨ ਅਪਣਾਏ ਨਿਯਮਾਂ ਦੀ ਪਾਲਣਾ ਕਰਨ ਲਈ ਸਮਝੌਤਾ ਕੀਤਾ ਸੀ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ