ਟੋਂਗਾ ਨੂੰ ਮਦਦ ਪਹੁੰਚਾਉਣ ਵਾਲੇ ਆਸਟ੍ਰੇਲੀਅਨ ਜੰਗੀ ਬੇੜੇ ‘ਤੇ ਕੋਵਿਡ ਦਾ ਹਮਲਾ

ਨੁਕੂਆਲੋਫਾ – ਟੋਂਗਾ ਨੂੰ ਆਫ਼ਤ ਪ੍ਰਭਾਵਿਤ ਲਈ ਜ਼ਰੂਰੀ ਮਦਦ ਪਹੁੰਚਾਏ ਜਾਣ ਵਾਲੇ ਆਸਟ੍ਰੇਲੀਆ ਦੇ ਜੰਗੀ ਬੇੜੇ (ਐਚ ਐਮ ਏ ਐਸ) ਨੂੰ ਵੱਖ-ਵੱਖ ਚਾਲਕ ਦਲ ਦੇ ਮੈਂਬਰਾਂ ਦੇ ਕੋਰੋਨਾ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਰੋਕ ਲਿਆ ਗਿਆ ਹੈ। ਟੋਂਗਾ ਸਰਕਾਰ ਨੇ ਜੰਗੀ ਬੇੜੇ ਨੂੰ ਸੰਕ੍ਰਮਿਤ ਚਾਲਕ ਦਲ ਦੇ ਮੈਂਬਰਾਂ ਨਾਲ ਬੁੱਧਵਾਰ ਨੂੰ ਰੋਕਦੇ ਹੋਏ ਸਪਲਾਈ ਨੂੰ ਉਤਾਰਨ ਦੀ ਇਜਾਜ਼ਤ ਪ੍ਰਦਾਨ ਕਰ ਦਿੱਤੀ ਹੈ।

ਆਸਟ੍ਰੇਲੀਅਨ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੰਗੀ ਬੇੜੇ ਤੋਂ ਮਨੁੱਖੀ ਮਦਦ ਅਤੇ ਆਫ਼ਤ ਰਾਹਤ ਸਮੱਗਰੀ ਨੂੰ ਸੰਪਰਕ ਰਹਿਤ ਤਰੀਕੇ ਨਾਲ ਉਤਾਰਿਆ ਜਾ ਰਿਹਾ ਹੈ। ਜੰਗੀ ਬੇੜਾ 21 ਜਨਵਰੀ ਨੂੰ 80 ਟਨ ਰਾਹਤ ਸਮੱਗਰੀ ਲੈ ਕੇ ਬ੍ਰਿਸਬੇਨ ਤੋਂ ਰਵਾਨਾ ਹੋਇਆ ਸੀ, ਜਿਸ ਵਿਚ ਪਾਣੀ, ਮੈਡੀਕਲ ਕਿੱਟ ਅਤੇ ਇੰਜੀਨੀਅਰਿੰਗ ਦੇ ਉਪਕਰਨ ਮੌਜੂਦ ਹਨ।

ਆਸਟ੍ਰੇਲੀਅਨ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਜੰਗੀ ਬੇੜੇ ‘ਤੇ ਮੌਜੂਦ ਕੁੱਲ 600 ਵਿਚੋਂ 23 ਕਰਮਚਾਰੀ ਕੋਵਿਡ ਨਾਲ ਸੰਕ੍ਰਮਿਤ ਪਾਏ ਗਏ ਹਨ। ਪ੍ਰਸ਼ਾਂਤ ਟਾਪੂ ਦੇਸ਼ ਨੂੰ 15 ਜਨਵਰੀ ਨੂੰ ਸੁਨਾਮੀ ਅਤੇ ਪਾਣੀ ਦੇ ਅੰਦਰ ਜਵਾਲਾਮੁਖੀ ਦੇ ਧਮਾਕੇ ਕਾਰਨ ਭਾਰੀ ਨੁਕਸਾਨ ਹੋ ਗਿਆ ਸੀ।

Related posts

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

ਆਸਟ੍ਰੇਲੀਆਨ ਬਜਟ 2026 : ਸੁਧਾਰਾਂ ‘ਤੇ ਫ਼ੋਕਸ ਕਰਨ ਵਾਲਾ !

ਨਿਊਜ਼ੀਲੈਂਡ ਵਲੋਂ ਤੇਲ ਸੰਕਟ ਦੇ ਹੱਲ ਲਈ ਠੋਸ ਤੇ ਦੂਰਦਰਸ਼ੀ ਯੋਜਨਾ ਵਿਕਸਤ !