ਡੀਪੂ ਹੋਲਡਰ ਦੀ ਧੱਕੇਸ਼ਾਹੀ ਖਿਲਾਫ ਪਿੰਡ ਮਾਨਬੀਬੜੀਆਂ ਵਾਸੀ ਮੈਦਾਨ ਵਿੱਚ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ।

ਮਾਨਸਾ – ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਹੋਈ  ਜਿਸ ਵਿੱਚ ਕਿਸਾਨੀ ਮਸਲਿਆ ਤੇ ਵਿਚਾਰ ਕੀਤੇ ਗਏ। ਜਿਸ ਵਿੱਚ ਪਿੰਡ ਮਾਨਬੀਬੜੀਆਂ ਦਾ ਡਿਪੂ ਨਾਲ ਸਬੰਧਿਤ ਮਸਲਾ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਵਿਚਾਰਿਆ ਗਿਆ। ਪੰਚਾਇਤ ਅਤੇ ਪਿੰਡ ਵਾਸੀਆ ਨੇ ਮਿਤੀ 16-12-24 ਨੂੰ ਡੀ.ਸੀ ਸਾਹਿਬ ਨੂੰ ਦਰਖਾਸਤ ਦਿੱਤੀ ਜੋ ਕਿ ਡਿਪੂ ਹੋਲਡਰ ਨਛੱਤਰ ਸਿੰਘ ਦੇ ਖਿਲਾਫ ਸੀ ਅਤੇ ਡੀ.ਸੀ. ਸਾਹਿਬ ਨੇ ਇਨਕੁਆਰੀ ਕਰਵਾਉਣ ਦਾ ਭਰੋਸਾ ਦਿੱਤਾ ਜੋ ਕਿ ਇੰਸਪੈਕਟਰ ਕ੍ਰਿਸ਼ਨ ਕੁਮਾਰ ਨੇ ਆਪਣੀ ਇਨਕੁਆਰੀ 04-02-25 ਨੂੰ ਮੀਮੋ ਨੰ. 976 ਜੋ ਕਿ ਨਛੱਤਰ ਸਿੰਘ ਦੇ ਖਿਲਾਫ ਸੀ ਅਤੇ ਉਸ ਨੂੰ ਬਦਲਣ ਦੀ ਸਿਫਾਰਸ ਕੀਤੀ ਸੀ ਜਿਸ ਦਾ ਸਬੂਤ ਪਿੰਡ ਵਾਸੀਆਂ ਕੋਲ ਹੈ। ਪਰ ਮਹਿਕਮੇ ਦੇ ਅਫਸਰਾਂ ਅਤੇ ਡਿਪੂ ਹੋਲਡਰ ਦੀ ਮਿਲੀ ਭੁਗਤ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਵਾਰ ਵਾਰ ਅਫਸਰਸ਼ਾਹੀ ਪਿੰਡ ਵਾਸੀਆਂ ਦੇ ਦਫਤਰਾਂ ਦੇ ਗੇੜੇ ਕਢਵਾ ਕੇ ਦੋਸ਼ੀ ਧਿਰ ਦਾ ਪੱਖ ਪੂਰ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਅਫਸਰਸਾਹੀ ਡੀਪੂ ਹੋਲਡਰ ਨਾਲ ਮਿਲੀ ਹੋਈ ਹੈ ਅਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਕਿ ਤੁਹਾਡਾ ਵਾਅਦਾ ਸੀ ਕਿ ਸਰਕਾਰ ਪਿੰਡਾਂ ਵਿੱਚੋਂ ਚੱਲਿਆ ਕਰੇਗੀ। ਐਮ.ਐਲ.ਏ ਸਾਹਿਬ ਦੇ ਨੋਟਿਸ ਵਿੱਚ ਗੱਲ ਲਿਆਂਦੀ ਗਈ। ਬਹੁਗਿਣਤੀ ਨਗਰ ਨਿਵਾਸੀ ਡੀਪੂ ਹੋਲਡਰ ਤੋਂ ਤੰਗ ਹਨ। ਡੀਪੂ ਹੋਲਡਰ ਪਿੰਡ ਵੀ ਨਹੀਂ ਰਹਿੰਦਾ ਉਸ ਦੀ ਪੱਕੀ ਰਿਹਾਇਸ ਮਾਨਸਾ ਵਿਖੇ ਹੈ। ਸਮੂਹ ਨਗਰ ਨਿਵਾਸੀ ਇਨਸਾਫ ਦੀ ਮੰਗ ਕਰਦੇ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਲੋਕਾਂ ਦੇ ਨਾਲ ਖੜਨ ਦਾ ਅਤੇ ਪਿੰਡ ਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਵਾਜਿਦ ਹਾ। ਇਸ ਮੌਕੇ ਜਥੇਬੰਦੀ ਦੇ ਮੈਂਬਰ ਗੁਰਪ੍ਰੀਤ ਸਿੰਘ ਕਲੱਬ ਪ੍ਰਧਾਨ, ਸਰਬਜੀਤ ਸਿੰਘ ਪ੍ਰਧਾਨ, ਹਰਪਾਲ ਸਿੰਘ ਸੂਰਤ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਹੋਰ ਬਹੁਤ ਸਾਰੇ ਪਿੰਡ ਵਾਸੀ ਹਾਜਰ ਸਨ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ