ਅੰਕਾਰਾ – ਪੂਰਬੀ ਤੁਰਕੀ ਵਿੱਚ ਬੁੱਧਵਾਰ ਨੂੰ ਮੱਧਮ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਸਰਕਾਰੀ ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ ਪ੍ਰੈਜ਼ੀਡੈਂਸੀ, ਦੇ ਅਨੁਸਾਰ, 5.9 ਤੀਬਰਤਾ ਦਾ ਭੂਚਾਲ ਸਵੇਰੇ 10:46 ‘ਤੇ ਮਲਾਤਿਆ ਸੂਬੇ ਦੇ ਕਾਲੇ ਸ਼ਹਿਰ ਵਿੱਚ ਆਇਆ।ਹੈਬਰਟਰਕ ਟੈਲੀਵਿਜ਼ਨ ਦੀ ਖ਼ਬਰ ਮੁਤਾਬਕ ਭੂਚਾਲ ਦਾ ਅਸਰ ਨੇੜਲੇ ਸ਼ਹਿਰਾਂ ਦਿਯਾਰਬਾਕਿਰ, ਏਲਾਜ਼ਿਗ, ਅਰਜਿਨਕਨ ਅਤੇ ਤੁਨਸੇਲੀ ਵਿੱਚ ਵੀ ਮਹਿਸੂਸ ਕੀਤਾ ਗਿਆ। ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਆ ਗਏ।