ਤੇਜ਼ ਰਫ਼ਤਾਰ ਸਕੂਲੀ ਬੱਸ ਤੇ ਟਰੱਕ ਦੀ ਟੱਕਰ ’ਚ 14 ਬੱਚੇ ਜ਼ਖ਼ਮੀ

ਧਨੌਲਾ – ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ’ਤੇ ਧਨੌਲਾ ਨਜ਼ਦੀਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਅਤੇ ਐਂਬੂਲੈਂਸ ਦੀ ਮਦਦ ਸਦਕਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਾਣਕਾਰੀ ਅਨੁਸਾਰ ਗ੍ਰੀਨ ਫੀਲਡ ਕੌਨਵੈਂਟ ਸਕੂਲ ਦਾਨਗੜ ਦੀ ਬੱਸ ਜੋ ਪਿੰਡ ਪੰਧੇਰ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਵਿੱਚੋਂ ਬੱਚੇ ਲੈ ਕੇ ਰਾਸ਼ਟਰੀ ਮਾਰਗ ਤੋਂ ਆਉਂਦੀ ਹੋਈ ਪਿੰਡ ਦਾਨਗੜ ਜਾ ਰਹੀ ਸੀ, ਜਿਵੇਂ ਹੀ ਪਿੰਡ ਭੱਠਲਾਂ ਤੇ ਧਨੌਲਾ ਨੂੰ ਜਾ ਰਹੇ ਰਸਤੇ ਕੋਲ ਪਹੁੰਚੀ ਤਾਂ ਇੱਕ ਟਰੱਕ ਜੋ ਕਿ ਪਿੰਡ ਭੱਠਲਾਂ ਤੋਂ ਧਨੌਲਾ ਨੂੰ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ ਤਾਂ ਸਕੂਲੀ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬਿਲਕੁੱਲ ਚਕਨਾਚੂਰ ਹੋ ਗਿਆ, ਬੱਸ ਦੇ ਡਰਾਈਵਰ, ਅਤੇ ਹੈਲਪਰ ਮਹਿਲਾ ਸਮੇਤ 14 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਕੂਲੀ ਬੱਸ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ। ਦੱਸਣਯੋਗ ਹੈ ਕਿ ਸਕੂਲ ਮੈਨੇਜਮੈਂਟ ਵੱਲੋਂ 30 ਸਵਾਰੀਆਂ ਦੀ ਬੱਸ ਵਿਚ ਚਾਲੀ ਤੋਂ ਜ਼ਿਆਦਾ ਬੱਚੇ ਸਵਾਰ ਸਨ। ਜਿਹੜੇ ਇਕ ਦੂਸਰੇ ਵੱਲ ਨੂੰ ਮੂੰਹ ਕਰਕੇ ਬੈਠੇ ਸਨ। ਘਰਾਂ ਦੇ ਕੱਲੇ ਕੱਲੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੰਜੀਦਗੀ ਨਾ ਹੋਣ ਕਾਰਣ ਸਿਰਫ ਮੋਟੀਆਂ ਮੋਟੀਆਂ ਫੀਸਾਂ ਫੰਡਾਂ ਰੂਪੀ ਪੈਸੇ ਬਟੋਰਨ ਲਗੇ ਹਨ। ਰੋਜਾਨਾ ਹੋ ਰਹੇ ਸਕੂਲੀ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।

Related posts

ਪੰਜਾਬ ਸਰਕਾਰ ਕਰੇਗੀ ‘ਪੰਜਾਬ ਕ੍ਰਿਕਟ ਲੀਗ’ ਦੀ ਸ਼ੁਰੂਆਤ

ਕੈਨੇਡਾ ਦੇ ਇੱਕ ਗੁਰਦੁਆਰਾ ਪ੍ਰਬੰਧਕਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ !

ਪੰਜਾਬ ਐਸ.ਸੀ. ਕਮਿਸ਼ਨ ਨੇ ਵਿਵਾਦਤ ਟਿੱਪਣੀ ‘ਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕੀਤਾ ਤਲਬ