ਤ੍ਰਿਣਮੂਲ ਕਾਂਗਰਸ ਸਾਂਸਦ ਨੁਸਰਤ ਜਹਾਂ ਨੇ ਆਪਣੇ ਬੇਟੇ ਦਾ ਨਾਂ ਰੱਖਿਆ ‘ਈਸ਼ਾਨ’

ਕੋਲਕਾਤਾ – ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਤਿ੍ਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਆਪਣੇ ਬੱਚੇ ਨੂੰ ਪਿਤਾ ਦਾ ਨਾਂ ਨਹੀਂ ਦੇਵੇਗੀ। ਉਹ ‘ਸਿੰਗਲ ਮਦਰ’ ਬਣ ਕੇ ਰਹਿਣਾ ਚਾਹੁੰਦੀ ਹੈ। ਨੁਸਰਤ ਦੇ ਇਸ ਫ਼ੈਸਲੇ ਦਾ ਕੋਲਕਾਤਾ ਦੀਆਂ ਕਈ ‘ਸਿੰਗਲ ਮਦਰਜ਼’ ਨੇ ਸਵਾਗਤ ਕੀਤਾ ਹੈ। ਇਸ ਨੂੰ ਲੈ ਕੇ ਨੁਸਰਤ ਨੂੰ ਇੰਟਰਨੈੱਟ ਮੀਡੀਆ ‘ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਨੁਸਰਤ ਨੇ ਆਪਣੇ ਬੱਚੇ ਦਾ ਨਾਂ ‘ਈਸ਼ਾਨ’ ਰੱਖਿਆ ਹੈ ਜਿਸ ਦੇ ਅੰਗਰੇਜ਼ੀ ਸਪੈਲਿੰਗ ਉਨ੍ਹਾਂ ਨੇ ‘ਵਾਈ’ ਤੋਂ ਸ਼ੁਰੂ ਕੀਤੇ ਹਨ। ਇਹ ਨਾਂ ਫਿਲਮ ਅਦਾਕਾਰ ਯਸ਼ ਦਾਸਗੁਪਤਾ ਦੇ ਨਾਂ ਨਾਲ ਮੇਲ ਖਾਂਦਾ ਹੈ। ਸਵਾਲ ਉੱਠ ਰਿਹਾ ਹੈ ਕਿ ਕੀ ਅਦਾਕਾਰ ਯਸ਼ ਦਾਸਗੁਪਤਾ ਇਸ ਬੱਚੇ ਦੇ ਪਿਤਾ ਹਨ? ਗਰਭ ਅਵਸਥਾ ਦੌਰਾਨ ਨੁਸਰਤ ਨਾਲ ਹਰ ਵੇਲੇ ਯਸ਼ ਦਾਸਗੁਪਤਾ ਨੂੰ ਦੇਖਿਆ ਗਿਆ ਸੀ। ਨੁਸਰਤ ਜਹਾਂ ਆਪਣੇ ਪਤੀ ਨਿਖਿਲ ਜੈਨ ਨਾਲ ਵਖਰੇਵੇਂ ਤੋਂ ਬਾਅਦ ਸੁਰਖ਼ੀਆਂ ਵਿਚ ਆਈ ਸੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ