ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਰੂਪ Omicron ਨੇ ਦਿੱਲੀ ਵਿਚ ਦਸਤਕ ਦੇ ਦਿੱਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਐੱਲਐੱਨਜੇਪੀ ਹਸਪਤਾਲ ਵਿਚ ਕੋਰੋਨਾ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਰੀਜ਼ ਤਨਜ਼ਾਨੀਆ ਤੋਂ ਵਾਪਸ ਆਇਆ ਸੀ।ਦੱਸਣਯੋਗ ਹੈ ਕਿ ਇਸ ਦੀ ਜਾਣਕਾਰੀ ਸਿਹਤ ਮੰਤਰੀ ਸਤੇਂਦਰ ਜੈਨ ਅਨੁਸਾਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਾਹਰੋਂ ਆਏ 17 ਲੋਕ ਪਾਜ਼ੇਟਿਵ ਪਾਏ ਗਏ ਹਨ, ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ 6 ਲੋਕ ਵੀ ਪਾਜ਼ੇਟਿਵ ਪਾਏ ਗਏ ਹਨ। ਇੱਥੇ ਕੁੱਲ 23 ਲੋਕ ਹਨ ਜਿਨ੍ਹਾਂ ਦਾ ਦੁਬਾਰਾ ਟੈਸਟ ਕੀਤਾ ਜਾ ਰਿਹਾ ਹੈ। ਜੀਨੋਮ ਸੀਕਵੈਂਸਿੰਗ ਤੋਂ ਬਾਅਦ 12 ਲੋਕਾਂ ਦੀਆਂ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ‘ਚ ਸ਼ੁਰੂਆਤੀ ਰਿਪੋਰਟ ‘ਚ ਇਕ ਵਿਅਕਤੀ ਓਮੀਕਰੋਨ ਪਾਜ਼ੇਟਿਵ ਪਾਇਆ ਗਿਆ ਹੈ। ਇਹ ਵਿਅਕਤੀ ਤਨਜ਼ਾਨੀਆ ਤੋਂ ਆਇਆ ਹੈ। ਹਾਲਾਂਕਿ ਫਿਲਹਾਲ ਇਹ ਸੰਭਾਵਿਤ ਮਾਮਲਾ ਹੈ ਪਰ ਇਸ ਦੀ ਅੰਤਿਮ ਰਿਪੋਰਟ ਕੱਲ੍ਹ ਆਵੇਗੀ। ਸ਼ੁਰੂਆਤੀ ਰਿਪੋਰਟ ‘ਚ ਇਹ ਓਮੀਕ੍ਰੋਨ ਤੋਂ ਇਨਫੈਕਟਿਡ ਪਾਇਆ ਗਿਆ ਹੈ।