ਦਿੱਲੀ ਪੁਲਿਸ ਨੇ ਕੀਤਾ ਹਾਈ ਅਲਰਟ

ਨਵੀਂ ਦਿੱਲੀ – ਦਿੱਲੀ ‘ਚ ਤਿਉਹਾਰੀ ਸੀਜ਼ਨ ਦੌਰਾਨ ਅੱਤਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅੱਤਵਾਦੀ ਹਮਲੇ ਦਾ ਇਨਪੁਟ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਅਲਰਟ ‘ਤੇ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸ਼ਨਿਚਰਵਾਰ ਨੂੰ ਸੁਪਰੀਮ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਤੇ ਤਿਉਹਾਰੀ ਸੀਜ਼ਨ ਦੌਰਾਨ ਰਾਸ਼ਟਰੀ ਰਾਜਧਾਨੀ ‘ਚ ਇਕ ਅੱਤਵਾਦੀ ਹਮਲੇ ਦੇ ਇਨਪੁੱਟ ਦੇ ਮੱਦੇਨਜ਼ਰ ਅੱਤਵਾਦ ਰੋਕੂ ਉਪਰਾਲਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਅੱਤਵਾਦੀਆਂ ਨੂੰ ਸਥਾਨਕ ਲੋਕਾਂ ਦੀ ਸਮਰਥਨ ਲੈਣ ਤੋਂ ਕਿਵੇਂ ਰੋਕਿਆ ਜਾਵੇ। ਬੈਠਕ ‘ਚ ਅਸਥਾਨਾ ਨੇ ਦੱਸਿਆ ਕਿ ਦਿੱਲੀ ਹਮਲੇ ਦੀ ਸੂਚਨਾ ਮਿਲੀ ਹੈ। ਹਾਲਾਂਕਿ, ਅਜਿਹਾ ਹਮਲਾ ਉਦੋਂ ਤਕ ਨਹੀਂ ਹੋ ਸਕਦਾ ਜਦੋਂ ਤਕ ਕਿ ਹਮਲਾਵਰਾਂ ਨੂੰ ਸਥਾਨਕ ਸਮਰਥਨ ਨਾ ਮਿਲੇ। ਉਨ੍ਹਾਂ ਕਿਹਾ ਕਿ ਸਥਾਨਕ ਅਪਰਾਧੀ, ਗੈਂਗਸਟਰਾਂ ਤੇ ਰੂੜੀਵਾਦੀ ਤੱਤ ਅਜਿਹੇ ਹਮਲੇ ‘ਚ ਮਦਦ ਕਰ ਸਕਦੇ ਹਨ।ਪੁਲਿਸ ਕਮਿਸ਼ਨਰ ਨੇ ਕਿਹਾ, ਸਾਈਬਰ ਕੈਫੇ, ਕੈਮੀਕਲ ਦੀ ਦੁਕਾਨ, ਪਾਰਕਿੰਗ ਸਥਾਨ, ਕਬਾੜ ਤੇ ਕਾਰ ਡੀਲਰਾਂ ਦੀ ਪੇਸ਼ੇਵਰ ਰੂਪ ‘ਚ ਜਾਂਚ ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਨਪੁੱਟ ਹਨ ਕਿ ਪੈਟਰੋਲ ਪੰਪ ਤੇ ਪੈਟਰੋਲ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਰਾਏਦਾਰਾਂ ਤੇ ਕਿਰਤੀਆਂ ਦੀ ਵੈਰੀਫਿਕੇਸ਼ਨ ਲਈ ਮੁਹਿੰਮ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ। ਭਾਈਚਾਰਕ ਪੁਲਿਸਿੰਗ ‘ਤੇ ਧਿਆਨ ਦੇਣ ਦੇ ਨਾਲ, ਪੁਲਿਸ ਆਰਡਬਲਯੂਏ, ਅਮਨ ਕਮੇਟੀ ਦੇ ਨਾਲ ਵੀ ਬੈਠਕ ਕਰੇਗੀ।

Related posts

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

ਜੰਮੂ-ਕਸ਼ਮੀਰ ਵਿੱਚ ਹਾਈ ਅਲਰਟ : ਮੀਡੀਆ ਅਤੇ ਸੋਸ਼ਲ ਮੀਡੀਆ ਯੂਜ਼ਰਸ ਲਈ ਐਡਵਾਈਜ਼ਰੀ ਜਾਰੀ