ਦੇਵੇਨ ਪਾਰੇਖ ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਬੋਰਡ ਆਫ਼ ਡਾਇਰੈਕਟਰਜ਼ ’ਚ ਨਾਮਜ਼ਦ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਦੇਵੇਨ ਪਾਰੇਖ ਨੂੰ ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਬੋਰਡ ਆਫ ਡਾਇਰੈਕਟਰਜ਼ ’ਚ ਨਾਮਜ਼ਦ ਕੀਤਾ ਹੈ। ਇਹ ਨਿਗਮ ਵਿਕਾਸਸ਼ੀਲ ਦੇਸ਼ਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ’ਚ ਵਿੱਤੀ ਸਹਾਇਤਾ ਲਈ ਨਿੱਜੀ ਖੇਤਰ ਨਾਲ ਭਾਈਵਾਲੀ ਕਰਦਾ ਹੈ। ਪਾਰੇਖ ਨਿਊਯਾਰਕ ਸਥਿਤ ਗ੍ਰੋਥ ਇਨਵੈਸਟਮੈਂਟ ਫੰਡ ਇਨਸਾਈਟ ਪਾਰਟਨਰਜ਼ ’ਚ ਮੈਨੇਜਿੰਗ ਡਾਇਰੈਕਟਰ ਹਨ।ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਬੋਰਡ ਆਫ ਡਾਇਰੈਕਟਰਜ਼ ’ਚ ਰਾਸ਼ਟਰਪਤੀ ਦੀ ਸਿਫ਼ਾਰਸ਼ ’ਤੇ ਚਾਰ ਮੈਂਬਰ ਸ਼ਾਮਲ ਕੀਤੇ ਜਾਂਦੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਸੈਨੇਟ ਨੇ ਪਾਰੇਖ ਦੀ ਸਿਫ਼ਾਰਸ਼ ਕੀਤੀ ਹੈ। 2000 ’ਚ ਇਨਸਾਈਟ ’ਚ ਸ਼ਾਮਲ ਹੋਣ ਤੋਂ ਬਾਅਦ ਪਾਰੇਖ ਨੇ ਅਮਰੀਕਾ, ਯੂਰਪ, ਏਸ਼ੀਆ, ਪੱਛਮੀ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਤੇ ਆਸਟ੍ਰੇਲੀਆ ਸਣੇ ਆਲਮੀ ਪੱਧਰ ’ਤੇ ਇੰਟਰਪ੍ਰਾਈਜ਼ ਸਾਫਟਵੇਅਰ ਡਾਟਾ ਤੇ ਖਪਤਕਾਰ ਇੰਟਰਨੈੱਟ ਕਾਰੋਬਾਰ ਨਾਲ ਜੁੜੇ 140 ਤੋਂ ਵੱਧ ਕੰਪਨੀਆਂ ’ਚ ਨਿਵੇਸ਼ ਕੀਤਾ ਹੈ।ਪਾਰੇਖ ਨੂੰ 2021 ’ਚ ਰਾਬਰਟ ਐੱਫ ਕੈਨੇਡੀ ਰਿਪਲ ਆਫ ਹੋਪ ਐਵਾਰਡ ਮਿਲਿਆ। ਉਹ ਐਸਪੇਨ ਇੰਸਟੀਚਿਊਟ ਦੇ ਹੈਨਰੀ ਕ੍ਰਾਊਨ ਫੈਲੋ ਵੀ ਹਨ। ਪਾਰੇਖ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵ੍ਹਾਰਟਨ ਸਕੂਲ ਤੋਂ ਅਰਥਸ਼ਾਸਤਰ ’ਚ ਗ੍ਰੈਜੂਏਟ ਹਨ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ