ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 45 ਹਜ਼ਾਰ ਤੋਂ ਘੱਟ

ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਘੱਟ ਹੋ ਰਹੇ ਅਸਰ ਦੌਰਾਨ ਲਗਾਤਾਰ ਚੌਥੇ ਦਿਨ ਨਵੇਂ ਮਾਮਲੇ ਪੰਜ ਹਜ਼ਾਰ ਤੋਂ ਘੱਟ ਰਹੇ। ਇਕ ਦਿਨ ’ਚ ਇਨਫੈਕਸ਼ਨ ਦੇ 4,184 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 4,29,80,067 ਹੋ ਗਈ ਹੈ। ਉੱਥੇ ਹੀ ਸਰਗਰਮ ਮਾਮਲੇ ਘਟ ਕੇ 44,448 ਰਹਿ ਗਏ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ 104 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,15,459 ਹੋ ਗਈ। ਮੌਤਾਂ ਦੇ 104 ਨਵੇਂ ਮਾਮਲਿਆਂ ’ਚ 88 ਇਕੱਲੇ ਕੇਰਲ ਦੇ ਹਨ। ਮੰਤਰਾਲੇ ਮੁਤਾਬਕ ਠੀਕ ਹੋਣ ਦੀ ਦਰ ਸੁਧਰ ਕੇ 98.70 ਫ਼ੀਸਦੀ ਹੋ ਗਈ ਹੈ। ਇਸ ਦੌਰਾਨ ਰੋਜ਼ਾਨਾ ਪਾਜ਼ੇਟਿਵਿਟੀ ਦਰ 0.48 ਫ਼ੀਸਦੀ, ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 0.58 ਫ਼ੀਸਦੀ ਤੇ ਮੌਤ ਦੀ ਦਰ 1.20 ਫ਼ੀਸਦੀ ਦਰਜ ਕੀਤੀ ਗਈ ਹੈ। ਓਧਰ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ’ਚ 179.53 ਕਰੋੜ ਤੋਂ ਵੱਧ ਕੋਰੋਨਾ ਰੋਕੂ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Related posts

ਕਸ਼ਮੀਰ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਿਹਾ ਜ਼ੋਜੀਲਾ ਟਨਲ !

ਨਮੋ ਭਾਰਤ ਦਾ ਨਵਾਂ ਰਿਕਾਰਡ : 1 ਦਿਨ ‘ਚ 1.25 ਲੱਖ ਤੋਂ ਵੱਧ ਲੋਕਾਂ ਵਲੋਂ ਸਫ਼ਰ

ਭਾਰਤ ਨੇ ੲੈਲੋਨ ਮਸਕ ਦੇ ਸਟਾਰਲਿੰਕ ਨੂੰ ਪ੍ਰਵਾਨਗੀ ਕਿਉਂ ਰੋਕੀ ਹੋਈ ਹੈ ?