ਨਵੀਂ ਦਿੱਲੀ – ਬਾਲੀਵੁੱਡ ’ਚ ਇਕ ਵਾਰ ਕੋਵਿਡ-19 ਵਾਇਰਸ ਸਿਰ ਚੁੱਕਣ ਲੱਗਾ ਹੈ। ਵੈਕਸੀਨੇਸ਼ਨ ਦੇ ਜ਼ੋਰਦਾਰ ਅਭਿਆਨ ’ਚ ਹੁਣ ਬਾਲੀਵੁੱਡr ਤੇ ਡਾਇਰੈਕਟਰ ਫਰਾਹ ਖ਼ਾਹ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ। ਫ਼ਰਾਹ ਖ਼ਾਹ ਦਾ ਕੋਵਿਡ ਟੈਸਟ ਪਾਜ਼ੇਟਿਵ ਆਉਣ ਨਾਲ ਉਹ ਖ਼ੁਦ ਹੈਰਾਨ ਹਨ, ਕਿਉਂਕਿ ਉਨ੍ਹਾਂ ਦਾ ਡਬਲ ਵੈਕਸੀਨੇਸ਼ਨ ਹੋ ਚੁੱਕਾ ਹੈ। ਫ਼ਰਾਹ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਜਲਦ ਹੀ ਠੀਕ ਹੋਣ ਦੀ ਉਮੀਦ ਜਤਾਈ ਹੈ। ਫਹਾਹ ਨੇ ਇੰਸਟਾ ਸਟੋਰੀ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਥੋੜ੍ਹੇ ਮਜਾਕੀਆ ਲਹਿਜ਼ੇ ’ਚ ਦਿੱਤੀ। ਉਨ੍ਹਾਂ ਨੇ ਲਿਖਿਆ – ਮੈਨੂੰ ਹੈਰਾਨੀ ਹੈ ਕਿ ਮੈਂ ਕਾਲਾ ਟੀਕਾ ਨਹੀਂ ਲਗਵਾਇਆ, ਇਸ ਲਈ ਡਬਲ ਵੈਕਸੀਨੇਸ਼ਨ ਕਰਵਾਉਣ ਤੇ ਡਬਲ ਵੈਕਸੀਨ ਲਗਵਾ ਚੁੱਕੇ ਲੋਕਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਹੁਣ ਸਾਰੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਹਿ ਦਿੱਤਾ ਹੈ ਜੋ ਮੇਰੇ ਸੰਪਰਕ ’ਚ ਆਏ ਸੀ।