ਦੋਸ਼ੀ ਦੀ ਸੂਚਨਾ ਦੇਣ ਵਾਲੇ ਨੂੰ ਮਿਲਣਗੇ ਇੰਨੇ ਲੱਖ, ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਐੱਨਆਈਏ ਦਾ ਵੱਡਾ ਐਲਾਨ

ਲੁਧਿਆਣਾ – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਚਾਰ ਮਹੀਨੇ ਪਹਿਲਾਂ ਵਾਪਰੇ ਲੁਧਿਆਣਾ ਕੋਰਟ ਕੰਪਲੈਕਸ ਧਮਾਕਾ ਮਾਮਲੇ ‘ਚ 5 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐੱਨਆਈਏ ਦੇ ਮੁਤਾਬਕ ਬੰਬ ਬਲਾਸਟ ਸਬੰਧੀ ਕਿਸੇ ਵਿਅਕਤੀ ਦੀ ਸ਼ਮੂਲੀਅਤ ਬਾਰੇ ਕੋਈ ਵੀ ਠੋਸ ਜਾਣਕਾਰੀ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐੱਨਆਈਏ ਨੇ ਐੱਨਆਈਏ ਦਿੱਲੀ ਅਤੇ ਐੱਨਆਈਏ ਚੰਡੀਗਡ਼੍ਹ ਦੇ ਲੈਂਡਲਾਈਨ ਨੰਬਰਾਂ ਦੇ ਨਾਲ ਨਾਲ ਵ੍ਹੱਟਸਐਪ ਨੰਬਰ ਵੀ ਸ਼ੇਅਰ ਕੀਤਾ। ਇਨ੍ਹਾਂ ਨੰਬਰਾਂ ਤੇ ਸੂਚਨਾ ਦਿੱਤੀ ਜਾ ਸਕਦੀ ਹੈ ।ਇਸ ਦੌਰਾਨ NIA ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਨਕਦ ਇਨਾਮ ਦੀ ਜਾਣਕਾਰੀ ਵੀ ਸਾਂਝੀ ਕੀਤੀ।

ਗਗਨਦੀਪ, ਪੰਜਾਬ ਪੁਲਿਸ ਦਾ ਬਰਖਾਸਤ ਕਾਂਸਟੇਬਲ, ਇਕਲੌਤਾ ਸ਼ੱਕੀ ਅਤੇ ਕਥਿਤ ਆਤਮਘਾਤੀ ਹਮਲਾਵਰ ਸੀ ਜੋ 23 ਦਸੰਬਰ, 2021 ਨੂੰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਇੱਕ ਉੱਚ ਤੀਬਰਤਾ ਵਾਲੇ ਵਿਸਫੋਟ ਵਿੱਚ ਮਾਰਿਆ ਗਿਆ ਸੀ। ਗਗਨਦੀਪ ਕਥਿਤ ਤੌਰ ‘ਤੇ ਕੋਰਟ ਕੰਪਲੈਕਸ ਵਿੱਚ ਬੰਬ ਲਾ ਰਿਹਾ ਸੀ ਜੋ ਅਚਾਨਕ ਫੱਟ ਗਿਆ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਗਈ।

30 ਮਾਰਚ ਨੂੰ ਐੱਨਆਈਏ ਦੀ ਟੀਮ ਨੇ ਖੰਨਾ ਵਿੱਚ ਗਗਨਦੀਪ ਦੇ ਪੁਰਾਣੇ ਘਰ ਦੀ ਤਲਾਸ਼ੀ ਵੀ ਲਈ ਸੀ। ਟੀਮ ਉਸ ਦੇ ਘਰ ਵਿੱਚ ਘੰਟਿਆਂ ਤੱਕ ਰਹੀ ਅਤੇ ਕਥਿਤ ਤੌਰ ‘ਤੇ ਡਿਜੀਟਲ ਸਬੂਤ, ਮੋਬਾਈਲ ਫੋਨ ਸਮੇਤ ਕਈ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ।

Related posts

ਪੁਲਿਸ ਵਲੋਂ ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ !

ਜਗਰੂਪ ਸਿੰਘ ਜੂਪਾ ਪੰਜਵੜ ਨਿੱਕਲਿਆ ਰੇਲਵੇ ਟਰੈਕ ਧਮਾਕੇ ‘ਚ ਮਰਨ ਵਾਲਾ

ਪੰਜਾਬ ਦੇ ਲੋਕ ਡਰ-ਡਰਕੇ ਜੀਅ ਰਹੇ ਹਨ – ਬਿਕਰਮ ਸਿੰਘ ਮਜੀਠੀਆ