ਦੋ ਸਾਲ ਦੇ ਭਰਾ ਦੀ ਲਾਸ਼ ਗੋਦੀ ‘ਚ ਲੈ ਕੇ ਬੈਠਾ ਰਿਹਾ 8 ਸਾਲ ਦਾ ਗੁਲਸ਼ਨ, ਐਂਬੂਲੈਂਸ ਲਈ ਨਹੀਂ ਸੀ ਪੈਸੇ, ਦੋ ਦਿਨ ਬਾਅਦ ਜਾਗਿਆ ਪ੍ਰਸ਼ਾਸਨ

ਮੁਰੈਨਾ – ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਅਤੇ ਉਸ ਦੀ ਲਾਸ਼ ਨੂੰ ਗੋਦੀ ‘ਚ ਚੁੱਕ ਕੇ ਸੜਕ ਕਿਨਾਰੇ ਬੈਠੇ ਰਹੇ 8 ਸਾਲ ਦੇ ਬੱਚੇ ਦੇ ਮਾਮਲੇ ‘ਚ ਦੂਸਰੇ ਦਿਨ ਐਤਵਾਰ ਨੂੰ ਪ੍ਰਸ਼ਾਸਨ ਨੇ ਹਮਦਰਦੀ ਦਿਖਾਈ। ਕੁਲੈਕਟਰ ਬੀ ਕਾਰਤੀਕੇਅਨ ਨੇ ਇਸ ਮਾਮਲੇ ‘ਚ ਹਸਪਤਾਲ ਮੈਨੇਜਮੈਂਟ ਤੇ ਇਲਾਜ ਕਰ ਰਹੇ ਡਾਕਟਰਾਂ ਦੀ ਲਾਪਰਵਾਹੀ ਮੰਨੀ ਤੇ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਰੈੱਡਕ੍ਰਾਸ ਸੁਸਾਇਟੀ ਦੀ ਮੱਦ ‘ਚੋਂ 10,000 ਰੁਪਏ ਦੀ ਆਰਿਥਕ ਮਦਦ ਦਿਵਾਈ।

ਕਾਬਿਲੇਗ਼ੌਰ ਹੈ ਕਿ ਸ਼ਨਿਚਰਵਾਰ ਨੂੰ ਅੰਬਾਹ ਦੇ ਬੜਫਰਾ ਪਿੰਡ ਨਿਵਾਸੀ ਪੂਜਾਰਾਮ ਜਾਟਵ ਦੇ ਦੋ ਸਾਲ ਦੇ ਬੇਟੇ ਰਾਜਾ ਦੀ ਅਚਾਨਕ ਤਬੀਅਤ ਖਰੀਬ ਹੋਣ ਤੋਂ ਬਾਅਦ ਉਸ ਨੂੰ ਅੰਬਾਹ ਹਸਪਤਾਲ ਤੋਂ ਮੁਰੈਨਾ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਸੀ। ਜ਼ਿਲ੍ਹਾ ਹਸਪਤਾਲ ‘ਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਪੂਜਾਰਾਮ ਦੇ ਨਾਲ ਉਸ ਦਾ 8 ਸਾਲ ਦਾ ਬੇਟਾ ਗੁਲਸ਼ਨ ਸੀ। ਉਸ ਨੂੰ ਦੋ ਸਾਲ ਦੇ ਬੇਟੇ ਦੀ ਲਾਸ਼ ਘਰ ਲੈ ਜਾਣ ਲਈ ਹਸਪਤਾਲ ਤੋਂ ਐਂਬੂਲੈਂਸ ਜਾਂ ਹੋਰ ਕੋਈ ਵਾਹਨ ਨਹੀਂ ਮਿਲਿਆ। ਜ਼ਿਲ੍ਹਾ ਹਸਪਤਾਲ ‘ਚ ਖੜ੍ਹੀ ਰਹਿਣ ਵਾਲੀ ਐਂਬੂਲੈਂਸ ਦੇ ਸੰਚਾਲਕਾਂ ਨੇ ਇਕ ਤੋਂ ਡੇਢ ਹਜ਼ਾਰ ਰੁਪਏ ਕਿਰਾਇਆ ਮੰਗਿਆ ਜੋ ਗ਼ਰੀਬ ਪੂਜਾਰਾਮ ਕੋਲ ਨਹੀਂ ਸਨ। ਇਸ ਤੋਂ ਬਾਅਦ ਪੂਜਾਰਾਮ ਸਸਤੇ ਰੇਟ ‘ਚ ਕੋਈ ਵਾਹਨ ਲੱਭਣ ਲਈ ਨਿਕਲ ਗਿਆ। ਇਸ ਦੌਰਾਨ 8 ਸਾਲ ਦਾ ਗੁਲਸ਼ਨ ਆਪਣੇ ਦੋ ਸਾਲ ਦੇ ਭਰਾ ਰਾਜਾ ਦੀ ਲਾਸ਼ ਲੈ ਕੇ ਨਹਿਰੂ ਪਾਰਕ ਸਾਹਮਣੇ, ਸੜਕ ‘ਤੇ ਨਾਲੇ ਕਿਨਾਰੇ ਬੈਠਾ ਰਿਹਾ। ਇਸ ਦੌਰਾਨ ਰਾਹਗੀਰਾਂ ਨੇ ਇਹ ਦੇਖਿਆ ਤਾਂ ਭੀੜ ਇਕੱਠੀ ਹੋ ਗਈ। ਦੇਖਣ ਵਾਲਿਆਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਸੂਚਨਾ ਮਿਲਦੇ ਹੀ ਕੋਤਵਾਲੀ ਥਾਣੇ ਦੀ ਟੀਮ ਆਈ, ਉਸ ਤੋਂ ਬਾਅਦ ਐਂਬੂਲੈਂਸ ਹੱਈਆ ਕਰਵਾ ਕੇ ਲਾਸ਼ ਉਸ ਦੇ ਪਿੰਡ ਭੇਜੀ ਗਈ।

Related posts

ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ ਦਾ ਪ੍ਰਵਾਸੀ ਭਾਰਤੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ

ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭ ਅਵਸਥਾ ਜਾਰੀ ਨਹੀਂ ਰੱਖੀ ਜਾ ਸਕਦੀ: ਸੁਪਰੀਮ ਕੋਰਟ

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !