ਨਿਊਜ਼ੀਲੈਂਡ ਨੇ ਅਫਗਾਨਿਸਤਾਨ ਵਿਚ ਫਸੀ ਪੱਤਰਕਾਰ ਲਈ ਫੈਸਲਾ ਪਲਟਿਆ

ਵੈਲਿੰਗਟਨ – ਨਿਊਜ਼ੀਲੈਂਡ ਦੀ ਇਕ ਗਰਭਵਤੀ ਪੱਤਰਕਾਰ ਜੋ ਆਪਣੇ ਦੇਸ਼ ਦੀ ਕੋਵਿਡ-19 ਬਾਰਡਰ ਪਾਲਿਸੀ ਕਾਰਨ ਅਫਗਾਨਿਸਤਾਨ ਵਿਚ ਫਸ ਗਈ ਸੀ, ਹੁਣ ਉਹ ਆਪਣੇ ਘਰ ਪਰਤਣ ਲਈ ਤਿਆਰ ਹੈ। ਮਹਿਲਾ ਪੱਤਰਕਾਰ ਨੇ ਕਿਹਾ ਕਿ ਆਖਿਰਕਾਰ ਉਹ ਸਰਕਾਰ ਵੱਲੋਂ ਉਸ ਨੂੰ ਵਾਪਸੀ ਦਾ ਰਸਤਾ ਦਿੱਤੇ ਜਾਣ ਦੇ ਬਾਅਦ ਆਪਣੇ ਘਰ ਪਰਤ ਸਕੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸ਼ਾਰਲਟ ਬੇਲਿਸ ਨੂੰ ਦੇਸ਼ ਦੇ ਕੁਆਰੰਟੀਨ ਹੋਟਲ ਵਿਚ ਇਕ ਸਪੌਟ ਲਈ ਦੁਬਾਰਾ ਅਪਲਾਈ ਕਰਨ ਦੀ ਲੋੜ ਹੈ।

ਨਿਊਜੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਬੇਲਿਸ ਨੂੰ ਇੱਕ ਕਮਰੇ ਲਈ ਵਾਉਚਰ ਦੀ ਪੇਸ਼ਕਸ਼ ਕੀਤੀ ਗਈ ਹੈ।ਗਰਭਵਤੀ ਪੱਤਰਕਾਰ ਬੇਲਿਸ ਨੇ ਕਿਹਾ ਕਿ ਮੈਂ ਆਪਣੀ ਬੱਚੀ ਦੇ ਜਨਮ ਲਈ ਮਾਰਚ ਦੀ ਸ਼ੁਰੂਆਤ ‘ਚ ਆਪਣੇ ਦੇਸ਼ ਨਿਊਜ਼ੀਲੈਂਡ ਪਰਤਾਂਗੀ। ਅਸੀਂ ਘਰ ਪਰਤਣ ਅਤੇ ਇਸ ਖਾਸ ਸਮੇਂ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਹੋਣ ਲਈ ਬਹੁਤ ਉਤਸ਼ਾਹਿਤ ਹਾਂ। ਜ਼ਿਕਰਯੋਗ ਹੈ ਕਿ ਬੇਲਿਸ ਦਾ ਮਾਮਲਾ ਇੱਕ ਅੰਤਰ-ਰਾਸ਼ਟਰੀ ਵਿਸ਼ਾ ਬਣ ਗਿਆ ਹੈ ਜਿਸ ਕਾਰਨ ਨਿਊਜ਼ੀਲੈਂਡ ਸਰਕਾਰ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।

ਬਾਰਡਰ ਨਿਯਮਾਂ ਲਈ ਦਿੰਦੀ ਰਹੇਗੀ ਸਰਕਾਰ ਨੂੰ ਚੁਣੌਤੀ

ਨਿਊਜ਼ੀਲੈਂਡ ਦੇ ਹਜ਼ਾਰਾਂ ਨਾਗਰਿਕ ਵਿਦੇਸ਼ਾਂ ਵਿਚ ਫਸੇ ਹੋਏ ਹਨ ਅਤੇ ਆਪਣੇ ਦੇਸ਼ ਪਰਤਣ ਲਈ ਕੁਆਰੰਟੀਨ ਹੋਟਲਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਬੇਲਿਸ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਵਾਸੀਆਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸੀਮਾ ਨਿਯੰਤਰਣ ਦਾ ਕੋਈ ਉਪਾਅ ਲੱਭਣ ਲਈ ਚੁਣੌਤੀ ਦੇਣਾ ਜਾਰੀ ਰੱਖੇਗੀ।ਐਤਵਾਰ ਨੂੰ ਉਹਨਾਂ ਨੇ ਦੱਸਿਆ ਕਿ ਹਰ ਦਿਨ ਇੱਕ ਲੜਾਈ ਲੜ ਰਹੀ ਸੀ। 25 ਹਫ਼ਤਿਆਂ ਦੀ ਗਰਭਵਤੀ ਪੱਤਰਕਾਰ ਨੇ ਨਿਊਜ਼ੀਲੈਂਡ ਪਰਤਣ ਲਈ ਲਾਟਰੀ ਸਿਸਟਮ ਤੋਂ ਲੈਕੇ ਐਮਰਜੈਂਸੀ ਵਾਪਸੀ ਲਈ ਅਰਜ਼ੀ ਜਿਹੇ ਢੰਗ ਅਪਨਾਏ ਪਰ ਸਰਕਾਰ ਨੇ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ।

ਨਿਊਜ਼ਲੈਂਡ ਦੇ ਕੁਆਰੰਟੀਨ ਸਿਸਟਮ ਦੀ ਪ੍ਰਮੁੱਖ ਕ੍ਰੀਸ ਬਨੀ ਨੇ ਕਿਹਾ ਕਿ ਬੇਲਿਸ ਨੂੰ ਇੱਕ ਨਵਾਂ ਪ੍ਰਸਤਾਵ ਦਿੱਤਾ ਗਿਆ ਕਿਉਂਕਿ ਅਫਗਾਨਿਸਤਾਨ ਬਹੁਤ ਖਤਰਨਾਕ ਜਗ੍ਹਾ ਹੈ ਅਤੇ ਉੱਥੇ ਅੱਤਵਾਦ ਦਾ ਖਤਰਾ ਹੈ। ਉੱਥੇ ਲੋਕਾਂ ਦੀ ਮਦਦ ਕਰਨ ਦੀ ਸੀਮਤ ਸਮਰੱਥਾ ਉਪਲਬਧ ਹੈ, ਖਾਸਕਰ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੇਲਿਸ ਨੇ ਖੁਦ ਨੂੰ ਸੁਰੱਖਿਅਤ ਰੱਖਿਆ ਅਤੇ ਉਸ ਜਗ੍ਹਾ ‘ਤੇ ਹਮੇਸ਼ਾ ਲਈ ਰਹਿਣ ‘ਤੇ ਵਿਚਾਰ ਨਹੀਂ ਕੀਤਾ। ਬਨੀ ਨੇ ਕਿਹਾ ਕਿ ਸਾਡਾ ਇਰਾਦਾ ਬੇਲਿਸ ਦੀ ਸੁਰੱਖਿਆ ਸੀ।

ਸਾਥੀ ਫੋਟੋਗ੍ਰਾਫਰ ਤੋਂ ਗਰਭਵਤੀ ਹੋਈ ਬੇਲਿਸ

ਬੇਲਿਸ ਪਿਛਲੇ ਸਾਲ ਅਲ-ਜਜ਼ੀਰਾ ਲਈ ਕੰਮ ਕਰਦੇ ਹੋਏ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨਾਲ ਜੁੜੀਆਂ ਖ਼ਬਰਾਂ ਦੇ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਤਾਲਿਬਾਨ ਨੇਤਾਵਾਂ ਤੋਂ ਔਰਤਾਂ ਅਤੇ ਕੁੜੀਆਂ ਨਾਲ ਉਹਨਾਂ ਦੇ ਸਲੂਕ ਦੇ ਬਾਰੇ ਸਵਾਲ ਕਰਕੇ ਅੰਤਰਰਾਸ਼ਟਰੀ ਧਿਆਨ ਖਿੱਚਿਆ। ਸ਼ਨੀਵਾਰ ਨੂੰ ਆਪਣੇ ਕਾਲਮ ‘ਚ ਬੇਲਿਸ ਨੇ ਕਿਹਾ ਕਿ ਉਹ ਸਤੰਬਰ ‘ਚ ਕਤਰ ਪਰਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਆਪਣੇ ਸਾਥੀ ਅਤੇ ਫ੍ਰੀਲਾਂਸ ਫੋਟੋਗ੍ਰਾਫਰ ਜਿੰਮ ਹਿਊਲੇਬ੍ਰੋਕ ਨਾਲ ਰਹਿੰਦੇ ਹੋਏ ਗਰਭਵਤੀ ਹੋਈ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE