ਆਈਜ਼ੋਲ – ਮਿਜ਼ੋਰਮ ’ਚ 40 ਮੈਂਬਰੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਮੰਗਲਵਾਰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ ਅਤੇ 4 ਵਜੇ ਸਮਾਪਤ ਹੋਈ। ਇਸ ਦੌਰਾਨ ਮਤਦਾਨ ਸ਼ਾਂਤੀਪੂਰਨ ਰਿਹਾ।ਮਿਜ਼ੋਰਮ ਵਿੱਚ ਦੁਪਹਿਰ 3 ਵਜੇ ਤੱਕ 69.87 ਫੀਸਦੀ ਵੋਟਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ ਕੁੱਲ ਮਤਦਾਨ ਲਗਭਗ 74 ਫੀਸਦੀ ਰਿਹਾ।
ਸੂਬੇ ਦੇ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿੱਚ 4.39 ਲੱਖ ਮਹਿਲਾ ਵੋਟਰ ਸ਼ਾਮਲ ਹਨ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MN6), ਮੁੱਖ ਵਿਰੋਧੀ ਧਿਰ ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ।ਪਹਿਲਾਂ ਆਈਆਂ ਰਿਪੋਰਟਾਂ ਮੁਤਾਬਕ ਮਿਜ਼ੋਰਮ ’ਚ ਲੋਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਦੁਪਹਿਰ 3 ਵਜੇ ਤੱਕ 69.87 ਫੀਸਦੀ ਵੋਟਿੰਗ ਹੋ ਚੁੱਕੀ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਵੋਟਿੰਗ ਦੇ ਪਹਿਲੇ ਛੇ ਘੰਟਿਆਂ ਵਿੱਚ 52.73 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਮਿਜ਼ੋਰਮ ਦੇ 11 ਜ਼ਿਲ੍ਹਿਆਂ ਵਿੱਚੋਂ ਸੇਰਛਿੱਪ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ। ਅਧਿਕਾਰੀਆਂ ਮੁਤਾਬਕ ਦੁਪਹਿਰ 1 ਵਜੇ ਤੱਕ ਸੇਰਛਿੱਪ ’ਚ 60.37 ਫੀਸਦੀ, ਖੌਝੋਲ ’ਚ 60.20 ਫੀਸਦੀ ਅਤੇ ਲੋਂਗਤਲਾਈ ’ਚ 59.31 ਫੀਸਦੀ ਲੋਕਾਂ ਨੇ ਵੋਟ ਪਾਈ।
ਮਿਜ਼ੋਰਮ ਦੇ ਵਧੀਕ ਮੁੱਖ ਚੋਣ ਅਧਿਕਾਰੀ ਐਚ.ਲਿਆਨਜੇਲਾ ਨੇ ਦੱਸਿਆ ਕਿ ਵੋਟਿੰਗ ਸ਼ਾਂਤੀਪੂਰਵਕ ਚੱਲੀ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕੋਈ ਦਿੱਕਤ ਨਹੀਂ ਆਈ।ਮਿਜ਼ੋਰਮ ਵਿੱਚ ਸਵੇਰੇ 11 ਵਜੇ ਤੱਕ 27.72 ਫੀਸਦੀ ਵੋਟਿੰਗ ਹੋ ਚੁੱਕੀ ਸੀ।ਵਿਧਾਨ ਸਭਾ ਚੋਣਾਂ ਲਈ ਲੋਕ ਭਾਰੀ ਉਤਸ਼ਾਹ ਨਾਲ ਵੋਟਾਂ ਪਾ ਰਹੇ ਸਨ। ਸੂਬੇ ਦੀਆਂ 40 ਸੀਟਾਂ ’ਤੇ ਸਵੇਰੇ 9 ਵਜੇ ਤੱਕ 12.80 ਫੀਸਦੀ ਵੋਟਿੰਗ ਹੋ ਚੁੱਕੀ ਸੀ। ਰਾਜ ਦੇ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਚੋਣ ਕਿਸਮਤ ਦਾ ਫੈਸਲਾ ਕਰਨਗੇ।ਮੁੱਖ ਮੰਤਰੀ ਅਤੇ ਐਮਐਨਐਫ ਦੇ ਪ੍ਰਧਾਨ ਜ਼ੋਰਮਥੰਗਾ ਨੇ ਆਈਜ਼ੌਲ ਉੱਤਰੀ-2 ਵਿਧਾਨ ਸਭਾ ਹਲਕੇ ਦੇ ਅਧੀਨ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਮਸ਼ੀਨ ’ਚ ਤਕਨੀਕੀ ਖਰਾਬੀ ਕਾਰਨ ਉਹ ਸਵੇਰੇ ਵੋਟ ਨਹੀਂ ਪਾ
ਸਕੇ।ਆਈਜ਼ੌਲ ’ਚ ਵੋਟ ਪਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ੋਰਮਥੰਗਾ ਨੇ ਕਿਹਾ ਕਿ ਮਿਜ਼ੋਰਮ ’ਚ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (ਐੱਮ.ਐੱਨ.ਐੱਫ.) ਦੀ ਜਿੱਤ ਹੋਵੇਗੀ। ਉਨ੍ਹਾਂ ਭਰੋਸਾ ਜਤਾਇਆ ਹੈ ਕਿ ਤਿ੍ਰਸ਼ੂਲ ਵਿਧਾਨ ਸਭਾ ਨਹੀਂ ਹੋਵੇਗੀ। ਮੁੱਖ ਮੰਤਰੀ ਜ਼ੋਰਮਥੰਗਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਰਾਜ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗੱਠਜੋੜ ਨਹੀਂ ਹੈ ਅਤੇ ਕੇਂਦਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਨੂੰ ਇਸ ਦਾ ਸਮਰਥਨ ’ਮਸਲਾ ਅਧਾਰਤ’ ਹੈ। ਉਨ੍ਹਾਂ ਕਿਹਾ ਕਿ ’ਐੱਮ.ਐੱਨ.ਐੱਫ. ਦੇ ਕਬੀਲਿਆਂ ਨੂੰ ਇਕਜੁੱਟ ਕਰਨ ਦੇ ਯਤਨਾਂ ਦਾ ਪਾਰਟੀ ਨੂੰ ਚੋਣ ਲਾਭ ਮਿਲੇਗਾ। ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਅਤੇ ਚੋਣਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਮਿਜ਼ੋਰਮ ਦੇ ਰਾਜਪਾਲ ਹਰੀ ਬਾਬੂ ਕੰਭਮਪਤੀ ਨੇ ਕਿਹਾ, ਮੈਂ ਮਿਜ਼ੋਰਮ ਦੇ ਸਾਰੇ ਲੋਕਾਂ ਨੂੰ ਵੋਟ ਪਾਉਣ ਅਤੇ ਚੋਣਾਂ ਵਿੱਚ ਹਿੱਸਾ ਲੈਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ…ਮੈਨੂੰ ਲੱਗਦਾ ਹੈ ਕਿ ਮਿਜ਼ੋਰਮ ਦੇ ਲੋਕ ਆਪਣੇ ਅਧਿਕਾਰਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ।