ਪਾਕਿਸਤਾਨ ਚ ਬਣੇਗੀ ਭਗਤ ਸਿੰਘ ਹੈਰੀਟੇਜ ਗੈਲਰੀ, ਯਾਦਗਾਰ ਚੀਜ਼ਾਂ ਹੋਣਗੀਆਂ ਸ਼ਾਮਲ

ਲਾਹੌਰ- ਪਾਕਿਸਤਾਨ ਸਰਕਾਰ ਨੇ ਸ਼ਹੀਦ ਭਗਤ ਸਿੰਘ ਸਬੰਧੀ ਇਕ ਅਹਿਮ ਫੈ਼ਸਲਾ ਲਿਆ ਹੈ। ਫ਼ੈਸਲੇ ਮੁਤਾਬਕ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਪਾਕਿਸਤਾਨ ‘ਚ ਉਨ੍ਹਾਂ ਦੇ ਨਾਂ ‘ਤੇ ਵਿਰਾਸਤੀ ਗੈਲਰੀ ਬਣਾਈ ਜਾਵੇਗੀ, ਜਿੱਥੇ ਉਨ੍ਹਾਂ ਦੀਆਂ ਯਾਦਗਾਰਾਂ ਅਤੇ ਵਸਤੂਆਂ ਨੂੰ ਸੰਭਾਲਿਆ ਜਾਵੇਗਾ। ਲਾਹੌਰ ਦੇ ਪੁੰਛ ਹਾਊਸ ਵਿੱਚ ਗੈਲਰੀ ਸਥਾਪਤ ਕਰਨ ਲਈ ਇਹ ਪ੍ਰਵਾਨਗੀ ਪੰਜਾਬ ਦੇ ਉਦਯੋਗ ਵਿਭਾਗ ਵੱਲੋਂ ਦਿੱਤੀ ਗਈ ਹੈ। ਇਹ ਕਾਮਯਾਬੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਯਤਨਾਂ ਸਦਕਾ ਮਿਲੀ ਹੈ ਜਿਸ ਨੇ ਭਗਤ ਸਿੰਘ ਲਈ ਲੜਾਈ ਲੜੀ ਸੀ।ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਦੇ ਸਕੂਲੀ ਜੀਵਨ ਦੀਆਂ ਫੋਟੋਆਂ ਅਤੇ ਸਬੰਧਤ ਵਸਤੂਆਂ, ਜੀਵਨ ਇਤਿਹਾਸ, ਜੇਲ੍ਹ ਜੀਵਨੀ, ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ, ਆਜ਼ਾਦੀ ਸੰਗਰਾਮ ਦੇ ਵੱਖ-ਵੱਖ ਪਹਿਲੂਆਂ ਨੂੰ ਗੈਲਰੀ ਵਿੱਚ ਥਾਂ ਦਿੱਤੀ ਜਾਵੇਗੀ। ਕੁਰੈਸ਼ੀ ਨੇ ਦੱਸਿਆ ਕਿ ਇਹ ਖੁਲਾਸਾ ਵਿਭਾਗ ਦੇ ਸਕੱਤਰ ਉਦਯੋਗ ਅਹਿਸਾਨ ਭੱਟਾ ਨੇ ਲਾਹੌਰ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦੌਰਾਨ ਕੀਤਾ। ਭੱਟੀ ਨੇ ਦੱਸਿਆ ਕਿ ਇਸ ਦੇ ਲਈ ਡਾਇਰੈਕਟਰ ਜਨਰਲ ਮਾਲ ਕਿਆ ਲੋਗੀ, ਡਾਇਰੈਕਟਰ ਮੁਹੰਮਦ ਹਸਨ ਅਤੇ ਮਲਿਕ ਮਕਸੂਦ ਅਹਿਮਦ ਨੂੰ ਗੈਲਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Related posts

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

ਅਮਰੀਕਾ-ਚੀਨ ਸਬੰਧ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ – ਡੋਨਾਲਡ ਟਰੰਪ