ਰੂਸ ਦਾ ਤਾਜ਼ਾ ਕਦਮ, ਯੂਕ੍ਰੇਨ ਤਰਫੋਂ ਲੜ ਰਹੇ ਬਿ੍ਰਟਿਸ਼ ਨਾਗਰਿਕ ਨੂੰ ਫੜਿਆ

ਮਾਸਕੋ – ਰੂਸ ਦੇ ਅੰਸ਼ਿਕ ਕਬਜ਼ੇ ਵਾਲੇ ਕੁਰਸਕ ਖੇਤਰ ਵਿੱਚ ਰੂਸੀ ਫੌਜ ਨੇ ਯੂਕ੍ਰੇਨ ਦੀ ਤਰਫੋਂ ਲੜ ਰਹੇ ਬਿ੍ਰਟਿਸ਼ ਨਾਗਰਿਕ ਨੂੰ ਕਾਬੂ ਕਰ ਲਿਆ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਰੂਸੀ ਫੌਜਾਂ ਦੁਆਰਾ ਫੜੇ ਗਏ ਬਿ੍ਰਟਿਸ਼ ਨਾਗਰਿਕ ਦੀ ਪਛਾਣ ਜੇਮਸ ਸਕਾਟ ਰਾਇਸ ਐਂਡਰਸਨ ਵਜੋਂ ਕੀਤੀ ਗਈ ਹੈ। ਇਸ ਵਿਚ ਐਂਡਰਸਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਨੇ ਚਾਰ ਸਾਲ ਬਿ੍ਰਟਿਸ਼ ਆਰਮੀ ਵਿਚ ਸਿਗਨਲਮੈਨ ਦੇ ਤੌਰ ‘ਤੇ ਕੰਮ ਕੀਤਾ ਅਤੇ ਫਿਰ ‘ਇੰਟਰਨੈਸ਼ਨਲ ਲੀਜਨ ਆਫ ਯੂਕ੍ਰੇਨ’ ਵਿਚ ਸ਼ਾਮਲ ਹੋ ਗਿਆ, ਜਿਸ ਦਾ ਗਠਨ ਲਗਭਗ ਢਾਈ ਸਾਲ ਪਹਿਲਾਂ ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਕੀਤਾ ਗਿਆ ਸੀ।ਰਿਪੋਰਟ ਅਨੁਸਾਰ ਯੂਕ੍ਰੇਨ ਵਿੱਚ ਐਂਡਰਸਨ ਨੇ ਕਥਿਤ ਤੌਰ ‘ਤੇ ਯੂਕ੍ਰੇਨੀ ਫੌਜਾਂ ਲਈ ਇੱਕ ਇੰਸਟ੍ਰਕਟਰ ਵਜੋਂ ਕੰਮ ਕੀਤਾ ਤੇ ਉਸ ਨੂੰ ਉਸ ਦੀ ਇੱਛਾ ਦੇ ਵਿਰੁੱਧ ਕੁਰਸਕ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ। ਟਾਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ‘ਚ ਐਂਡਰਸਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ “ਇਸ ਖੇਤਰ ਵਿੱਚ ਨਹੀਂ ਰਹਿਣਾ ਚਾਹੁੰਦਾ।”

Related posts

ਟਰੰਪ ਦੇ ਦਸਤਖ਼ਤ ਹੁਣ ਅਮਰੀਕਾ ਦੀ ਕਰੰਸੀ ‘ਤੇ ਵੀ ਦਿਖਾਈ ਦੇਣਗੇ

ਭਾਰਤ ਅਤੇ ਰੂਸ ਵਲੋਂ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਸਮੀਖਿਆ

ਤੇਲ ਲਈ ਅਮਰੀਕਾ ਈਰਾਨ ਦੇ ਖੜਗ ਟਾਪੂ ‘ਤੇ ਕਬਜ਼ਾ ਕਰ ਸਕਦਾ !