ਪਾਵਰਬੈਂਕ ਫਟਣ ਕਾਰਣ ਇੰਡੀਗੋ ਫਲਾਈਟ ਦੀ ਐਂਮਰਜੈਂਸੀ ਲੈਂਡਿੰਗ

ਇੰਡੀਗੋ ਏਅਰਲਾਈਨ।

ਚੰਡੀਗੜ੍ਹ – ਚੰਡੀਗੜ੍ਹ ‘ਚ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਹੈਦਰਾਬਾਦ ਤੋਂ ਆਈ ਇੱਕ ਉਡਾਣ ਵਿੱਚ ਇੱਕ ਯਾਤਰੀ ਦੇ ਪਾਵਰਬੈਂਕ ਵਿੱਚ ਧਮਾਕਾ ਹੋ ਗਿਆ। ਧਮਾਕੇ ਕਾਰਨ ਜਹਾਜ਼ ਵਿੱਚ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਯਾਤਰੀਆਂ ‘ਚ ਡਰ ਕਾਰਨ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਅੱਗ ਜਹਾਜ਼ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਨੂੰ ਮੌਕੇ ‘ਤੇ ਏਅਰ ਹੋਸਟਸ ਨੇ ਫਾਇਰ ਸਿਲੰਡਰਾਂ ਨਾਲ ਬੁਝਾ ਲਿਆ।

ਇਹ ਧਮਾਕਾ ਹੈਦਰਾਬਾਦ ਤੋਂ ਚੰਡੀਗੜ੍ਹ ਪੁੱਜੀ ਇੰਡੀਗੋ ਦੀ ਫਲਾਈਟ ਨੰਬਰ 6ਈ – 108 (ਐਚਵਾਈਡੀ-ਆਈਐਕਸ ਸੀ) ਅੱਜ ਹੋਇਆ। ਇਸ ਜਹਾਜ਼ ਅੰਦਰ ਬੇਅ ਨੰਬਰ 1 ਵੱਲ 39ਸੀ ਸੀਟ ਉਪਰ ਬੈਠੇ ਇੱਕ ਯਾਤਰੀ ਦੇਵਾਂਸ਼ ਨੇ ਚਾਲਕ ਦਲ ਨੂੰ ਆਪਣੇ ਪਾਵਰ ਬੈਂਕ ਵਿੱਚ ਅੱਗ ਲੱਗਣ ਬਾਰੇ ਦੱਸਿਆ। ਉਪਰੰਤ ਕੈਬਿਨ ਚਾਲਕ ਦਲ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਅੱਗ ਬੁਝਾਉ ਯੰਤਰਾਂ ਦੀ ਵਰਤੋਂ ਕੀਤੀ ਪਰ ਕੈਬਿਨ ਦੇ ਅੰਦਰ ਧੂੰਆਂ ਫੈਲ ਗਿਆ। ਇਸ ਦੌਰਾਨ ਜਹਾਜ਼ ‘ਚੋਂ ਉਤਰਦੇ ਸਮੇਂ ਇੱਕ ਯਾਤਰੀ ਦੇ ਪੈਰ ‘ਚ ਫ੍ਰੈਕਚਰ ਹੋ ਗਿਆ। ਯਾਤਰੀਆਂ ‘ਚ ਹਾਹਾਕਾਰ ਮੱਚਣ ਤੋਂ ਬਾਅਦ ਸਟਾਫ਼ ਹਵਾਈ ਅੱਡੇ ਅਤੇ ਜਹਾਜ਼ ਦੇ ਸਟਾਫ਼ ਵੱਲੋਂ ਤੁਰੰਤ ਰਾਹਤ ਕਾਰਜ ਅਰੰਭੇ ਗਏ। ਸਟਾਫ਼ ਵੱਲੋਂ ਯਾਤਰੀਆਂ ਨੂੰ ਬਾਹਰ ਕੱਢਣ ਲਈ ਜਦੋਂ ਐਮਰਜੈਂਸੀ ਐਗਜ਼ਿਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਮੁਸ਼ਕਿਲ ਨਾਲ ਖੁੱਲਿਆ, ਜਿਸ ਤੋਂ ਬਾਅਦ ਯਾਤਰੀਆਂ ਨੂੰ ਕੱਢਿਆ ਗਿਆ। ਇਸ ਫਲਾਈਟ ਵਿੱਚ 198 ਯਾਤਰੀ, ਦੋ ਬੱਚੇ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ, ਜੋ ਲਗਭਗ 3:29 ਵਜੇ ਸੁਰੱਖਿਅਤ ਹਵਾਈ ਅੱਡੇ ‘ਤੇ ਉਤਰੀ। ਏਅਰਲਾਈਨ ਅਤੇ ਸਬੰਧਤ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਇਸ ਸਬੰਧੀ ਇੰਡੀਗੋ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ, “ਸਾਰੇ ਇੱਕ ਯਾਤਰੀ ਵੱਲੋਂ ਬਿਜਲੀ ਯੰਤਰੀ (ਪਾਵਰਬੈਂਕ) ਫਟਣ ਬਾਰੇ ਦੱਸਿਆ ਗਿਆ ਸੀ। ਹਾਲਾਂਕਿ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਹਾਜ਼ ਦੀ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਡਾਣ ਸੰਚਾਲਨ ਮੁੜ ਸ਼ੁਰੂ ਕੀਤਾ ਜਾਵੇਗਾ।

Related posts

ਆਮ ਆਦਮੀ ਪਾਰਟੀ ਹੁਣ ਰਾਜਨੀਤਿਕ ਦਲ ਵਾਂਗ ਨਹੀਂ, ਧੋਖਾ ਖਾਧੇ ਪ੍ਰੇਮੀ ਵਾਂਗ ਵਰਤਾਅ ਕਰ ਰਹੀ ਹੈ : ਰਾਘਵ ਚੱਢਾ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਚੀਫ਼ ਖਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਤਲਬ

ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ ਸਤਿਕਾਰ ਨਾਲ ਮਨਾਇਆ